01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬੁਢਲਾਡਾ ਕਾਨਫ਼ਰੰਸ ਦੀ ਤਿਆਰੀ ਲਈ ਅਕਾਲੀ ਆਗੂਆਂ ਵਲੋਂ ਲਾਮਬੰਦੀ ਸ਼ੁਰੂ <br/>

Ad Position 21
No active advertisement
ਬੁਢਲਾਡਾ ਕਾਨਫ਼ਰੰਸ ਦੀ ਤਿਆਰੀ ਸਬੰਧੀ ਬਰ੍ਹੇ ਵਿਖੇ ਆਗੂਆਂ ਤੇ ਵਰਕਰਾਂ ਨਾਲ ਡਾ: ਨਿਸ਼ਾਨ ਸਿੰਘ, ਬੱਲਮ ਸਿੰਘ ਕਲੀਪੁਰ ਤੇ ਹੋਰ ਆਗੂ | ਤਸਵੀਰ : ਤਸਵੀਰ ਟੋਨੀ <br/> 04-03-2026
ਬੋਹਾ/ਬੁਢਲਾਡਾ, 3 ਮਾਰਚ (ਰਮੇਸ਼ ਤਾਂਗੜੀ/ਸਵਰਨ ਸਿੰਘ ਰਾਹੀ)-ਸ਼੍ਰੋਮਣੀ ਅਕਾਲੀ ਦਲ ਵਲੋਂ 'ਪੰਜਾਬ ਬਚਾਓ' ਰੈਲੀਆਂ ਦੀ ਲੜੀ ਤਹਿਤ 7 ਅਪ੍ਰੈਲ ਨੂੰ ਅਨਾਜ ਮੰਡੀ ਬੁਢਲਾਡਾ ਵਿਖੇ ਕੀਤੀ ਜਾ ਰਹੀ ਹਲਕਾ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਪਾਰਟੀ ਆਗੂਆਂ ਨੇ ਵਰਕਰਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸੇ ਤਹਿਤ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਮਾਰਕਿਟ ਕਮੇਟੀ ਬੋਹਾ ਦੇ ਸਾਬਕਾ ਚੇਅਰਮੈਨ ਬੱਲਮ ਸਿੰਘ ਕਲੀਪੁਰ ਅਤੇ ਹੋਰਨਾਂ ਨੇ ਪਿੰਡ ਬਰ੍ਹੇ ਤੇ ਟਾਹਲੀਆਂ ਵਿਖੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੀ ਜਨਤਾ ਪ੍ਰਤੀ ਮਾੜੀ ਕਾਰਗੁਜ਼ਾਰੀ ਤੋਂ ਅੱਕੇ ਲੋਕਾਂ ਨੇ ਇਸ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ | ਇਸ ਮੌਕੇ ਗੁਰਦੀਪ ਸਿੰਘ ਟੋਡਰਪੁਰ, ਜੋਗਾ ਸਿੰਘ ਬੋਹਾ, ਬਲਾਕ ਸੰਮਤੀ ਮੈਂਬਰ ਗੁਰਮੇਲ ਕੌਰ, ਭੋਲਾ ਸਿੰਘ ਬਰ੍ਹੇ, ਮਨਦੀਪ ਸਿੰਘ, ਨਛੱਤਰ ਸਿੰਘ, ਜਗਸੀਰ ਸਿੰਘ ਬਰ੍ਹੇ, ਨਿਰਮਲ ਸਿੰਘ ਪਿਪਲੀਆਂ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ, ਸਿਕੰਦਰ ਸਿੰਘ ਰਿਉਂਦ, ਗੁਰਦੀਪ ਸਿੰਘ ਵਿਰਕ, ਬਲਵੀਰ ਸਿੰਘ ਉੱਪਲ, ਗਗਨਦੀਪ ਸਿੰਘ ਉੱਪਲ, ਸੁਖਪਾਲ ਸਿੰਘ ਦਲੇਲਵਾਲਾ, ਜਗਸੀਰ ਸਿੰਘ ਅੱਕਾਂਵਾਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਲਵਾ ਕਾਲਜ ਵਿਖੇ ਹੋਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਕੁਦਰਤੀ ਖੇਤੀ ਪੱਧਤੀ ਸਿਖਲਾਈ ਪ੍ਰੋਗਰਾਮ ਕਰਵਾਇਆ
Ad Position 24
No active advertisement