ਮਾਨਸਾ, 5 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਐੱਸ. ਡੀ. ਕੰਨਿਆ ਮਹਾਂਵਿਦਿਆਲਾ ਵਿਖੇ 41ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ | ਉਦਘਾਟਨ ਹਲਕਾ ਮਾਨਸਾ ਵਿਧਾਇਕ ਡਾ. ਵਿਜੇ ਸਿੰਗਲਾ ਅਤੇ ਕਰਨਲ ਅਮੀਤੇਸ਼ ਵਰਮਾ ਕਮਾਂਡਿੰਗ ਅਫ਼ਸਰ 10 ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ ਨੇ ਕੀਤਾ | ਉਨ੍ਹਾਂ ਕਿਹਾ ਕਿ ਖੇਡਾਂ ਤੇ ਪੜ੍ਹਾਈ ਦੇ ਸੁਮੇਲ ਨਾਲ ਹੀ ਤੰਦਰੁਸਤ ਸਮਾਜ ਸਿਰਜਿਆ ਜਾ ਸਕਦਾ ਹੈ | ਵਿਸ਼ੇਸ਼ ਮਹਿਮਾਨ ਵਜੋਂ ਅਮਿਤਾ ਸਿੰਘ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਮੁਕਤਸਰ ਸਾਹਿਬ ਨੇ ਸ਼ਿਰਕਤ ਕਰਦਿਆਂ ਆਖਿਆ ਕਿ ਖੇਡਾਂ ਜਿੱਥੇ ਸਾਨੂੰ ਸਰੀਰਕ ਤੰਦਰੁਸਤੀ ਬਖ਼ਸ਼ਦੀਆਂ ਹਨ ਉੱਥੇ ਮਾਨਸਿਕ ਪੱਖੋਂ ਵੀ ਰਿਸ਼ਟ-ਪੁਸ਼ਟ ਰੱਖਦੀਆਂ ਹਨ | ਅਰਜਨਾ ਐਵਾਰਡੀ ਓਲੰਪੀਅਨ ਸਵਰਨ ਸਿੰਘ ਵਿਰਕ ਨੇ ਸਾਲਾਨਾ ਐਥਲੈਟਿਕ ਮੀਟ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ | 100 ਮੀਟਰ ਦੌੜ 'ਚ ਮਨਜੀਤ ਕੌਰ, ਨਵਜੋਤ ਕੌਰ ਅਤੇ ਸਿੰਪੀ ਰਾਣੀ, 200 ਮੀਟਰ 'ਚ ਨਵਜੋਤ ਕੌਰ, ਰਮਨਦੀਪ ਕੌਰ ਅਤੇ ਮਨਦੀਪ ਕੌਰ, 400 ਮੀਟਰ 'ਚ ਨਵਜੋਤ ਕੌਰ, ਰਮਨਦੀਪ ਕੌਰ, ਤਰਨਦੀਪ ਕੌਰ ਅਤੇ ਮਨਦੀਪ ਕੌਰ, ਚਾਟੀ ਦੌੜ 'ਚ ਸਨਦੀਪ ਕੌਰ, ਰਾਜ ਕੌਰ ਅਤੇ ਹਰਮਨਦੀਪ ਕੌਰ, ਉੱਚੀ ਛਾਲ 'ਚ ਨਵਜੋਤ ਕੌਰ, ਹਰਪ੍ਰੀਤ ਕੌਰ ਅਤੇ ਮਨਜੀਤ ਕੌਰ, ਗੋਲਾ ਸੁੱਟਣ 'ਚ ਕਮਲਦੀਪ ਕੌਰ, ਜੀਵਨਜੋਤ ਕੌਰ ਅਤੇ ਰਾਜਵੀਰ, ਲੰਮੀ ਛਾਲ 'ਚ ਹਰਪ੍ਰੀਤ ਕੌਰ, ਨਵਜੋਤ ਕੌਰ ਅਤੇ ਕਿਰਨਾ ਰਾਣੀ, ਬੋਰੀ ਰੇਸ 'ਚ ਸੋਹਣਪ੍ਰੀਤ ਕੌਰ, ਡੋਲੀ ਰਾਣੀ ਅਤੇ ਅੰਜੂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਆਲੂ ਦੌੜ 'ਚ ਰਜਨੀਤ ਕੌਰ ਅਤੇ ਕੋਮਲ, ਤਿੰਨ ਟੰਗੀ ਦੌੜ 'ਚ ਤਨੀਸ਼ਾ, ਮਹਿਕ, ਚਰਨਜੀਤ, ਅਸ਼ਮੀਤਾ, ਤਰਨਪ੍ਰੀਤ ਕੌਰ ਅਤੇ ਸੁਮਨ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਨਵਜੋਤ ਕੌਰ ਬੀ.ਏ.ਭਾਗ ਤੀਜਾ ਦੀ ਵਿਦਿਆਰਥਣ ਨੂੰ ਵਧੀਆ ਐਥਲੀਟ ਐਲਾਨਿਆ ਗਿਆ | ਕਾਲਜ ਪਿ੍ੰਸੀਪਲ ਡਾ. ਗਰਿਮਾ ਮਹਾਜਨ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ. ਵਿਨੋਦ ਕੁਮਾਰ ਜਿੰਦਲ, ਡੀਨ ਸਪੋਰਟਸ ਡਾ. ਪਾਇਲ ਸੱਭਰਵਾਲ, ਵਿਜੈ ਕੁਮਾਰ ਗਰਗ, ਸਮੀਰ ਛਾਬੜਾ, ਰੁਲਦੂ ਰਾਮ, ਅੰਮਿ੍ਤਪਾਲ ਗੋਇਲ, ਪ੍ਰੇਮ