ਬਰੇਟਾ, 5 ਮਾਰਚ (ਜੀਵਨ ਸ਼ਰਮਾ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ ਦੀ ਇਕੱਤਰਤਾ ਪ੍ਰਧਾਨ ਪ੍ਰੇਮ ਸਿੰਘ ਕਿਸ਼ਨਗੜ੍ਹ ਦੀ ਅਗਵਾਈ ਵਿਚ ਹੋਈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਏ ਜਾ ਰਹੇ ਲੋਕ ਵਿਰੋਧੀ ਕਾਲੇ ਕਾਨੰੂਨਾਂ ਖਿਲਾਫ ਜਨਤਾ ਨੂੰ ਜਥੇਬੰਦੀਆਂ ਜਾਂ ਸਮੂਹਿਕ ਰੂਪ ਵਿਚ ਆ ਕੇ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਛੋਟੇ ਵਪਾਰੀ, ਦੁਕਾਨਦਾਰ, ਕਿਸਾਨ, ਮਜ਼ਦੂਰਾਂ ਦਾ ਰੋਜ਼ਗਾਰ ਬਚ ਸਕੇ | ਉਨ੍ਹਾਂ ਕਿਹਾ ਕਿ 23 ਮਾਰਚ ਨੂੰ ਜ਼ਿਲ੍ਹਾ ਪੱਧਰ ਤੇ ਸ਼ਹੀਦ ਭਗਤ ਸਿੰਘ ਦੇ ਸਹੀਦੀ ਦਿਹਾੜੇ ਵਿਚ ਐਸੋਸੀਏਸ਼ਨ ਜੋਰ ਸ਼ੋਰ ਨਾਲ ਹਿੱਸਾ ਲਵੇਗੀ | ਸੂਬਾਈ ਆਗੂ ਤਾਰਾ ਚੰਦ ਭਾਵਾ ਨੇ ਸੁਪਰੀਮ ਕੋਰਟ ਤੋਂ ਮੰਗ ਕਰਦਿਆਂ ਕਿਹਾ ਕਿ ਦੇਸ਼ ਭਰ ਦੇ ਦਿਹਾਤੀ ਤੇ ਗਰੀਬ ਏਰੀਏ ਵਿਚ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਪੈ੍ਰਕਟੀਸ਼ਨਰਾਂ ਤੇ ਸਖ਼ਤੀ ਕਰਨ ਦੀ ਬਜਾਏ ਉਨ੍ਹਾਂ ਨੂੰ ਪੱਕੇ ਤੌਰ 'ਤੇ ਪੈ੍ਰਕਟਿਸ ਕਰਨ ਦੇ ਅਧਿਕਾਰ ਦਿਵਾਏ ਜਾਣ | ਉਨ੍ਹਾਂ ਸੂਬਾਈ ਪੱਧਰ 'ਤੇ ਐਸੋਸੀਏਸ਼ਨ ਵਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸੂਬਾ ਆਗੂ ਵੈਦ ਧੰਨਾ ਮੱਲ ਦੀ ਅਗਵਾਈ ਵਿਚ ਆਗੂਆਂ ਵਲੋਂ ਐਸੋਸੀਏਸ਼ਨ ਦੀ ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੂੰ ਮਿਲਿਆ ਗਿਆ ਹੈ | ਇਸ ਮੌਕੇ, ਸਤੀਸ਼ ਕੁਮਾਰ ਬਰੇਟਾ, ਗਿਆਨ ਚੰਦ ਅਜਾਦ, ਬਿੱਟੂ ਸ਼ਰਮਾ ਬਰੇਟਾ, ਹਰਬੰਸ ਸਿੰਘ ਦਿਆਲਪੁਰਾ, ਕੁਲਵੰਤ ਸਿੰਘ ਬਖਸ਼ੀਵਾਲਾ, ਨਿਰਮਲ ਸਿੰਘ ਬਹਾਦਰਪੁਰ, ਗੁਰਪ੍ਰੀਤ ਸਿੰਘ ਕਿਸ਼ਨਗੜ੍ਹ, ਅਵਤਾਰ ਸਿੰਘ ਖੱਤਰੀਵਾਲਾ ਆਦਿ ਹਾਜ਼ਰ ਸਨ |