ਮਾਨਸਾ, 5 ਮਾਰਚ (ਸ.ਰਿ.)-ਸ੍ਰੀ ਦੁਰਗਾ ਕੀਰਤਨ ਮੰਡਲ ਵਲੋਂ ਸਥਾਨਕ ਸ਼ਕਤੀ ਭਵਨ ਵਿਖੇ 16ਵਾਂ ਹੋਲੀ ਮਹਾਂਉਤਸਵ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ | ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸ੍ਰੀ ਦੁਰਗਾ ਕੀਰਤਨ ਮੰਡਲ ਦੇ ਚੇਅਰਮੈਨ ਪ੍ਰਵੀਨ ਟੋਨੀ ਸ਼ਰਮਾ ਅਤੇ ਜਰਨਲ ਸਕੱਤਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਮੰਡਲ ਵਲੋਂ 16 ਸਾਲਾਂ ਤੋਂ ਲਗਾਤਾਰ ਹੋਲੀ ਮਹਾਂਉਤਸਵ ਮਨਾਇਆ ਜਾ ਰਿਹਾ ਹੈ, ਜਿਸ 'ਚ ਵੱਖ-ਵੱਖ ਸੂਬਿਆਂ ਦੇ ਭਜਨ ਗਾਇਕਾਂ ਵਲੋਂ ਭਜਨਾਂ ਰਾਹੀਂ ਭਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ | ਮੰਡਲ ਦੇ ਪ੍ਰਧਾਨ ਸੁਖਪਾਲ ਬਾਂਸਲ ਅਤੇ ਮਹੰਤ ਵਿਜੇ ਕਮਲ ਨੇ ਦੱਸਿਆ ਕਿ ਇਸ ਭਜਨ ਸੰਧਿਆ ਦੀ ਸ਼ੁਰੂਆਤ ਗੌਰਵ ਬਜਾਜ ਵਲੋਂ ਸ੍ਰੀ ਗਣੇਸ਼ ਵੰਦਨਾ ਗਾ ਕੇ ਕੀਤੀ ਗਈ | ਗਾਇਕ ਪੰਕਜ ਅਰੋੜਾ ਬਠਿੰਡਾ ਨੇ ਭਜਨਾਂ ਰਾਹੀਂ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਕੇ.ਸੀ. ਸ਼ਰਮਾ, ਮਨੋਜ ਅਰੋੜਾ, ਵਿੱਕੀ ਸ਼ਰਮਾ, ਨਵਜੋਤ ਬੱਬੀ, ਬਲਜੀਤ ਸ਼ਰਮਾ, ਵਿਕਾਸ ਸ਼ਰਮਾ, ਵਿਨੋਦ ਭੰਮਾ, ਸਮੀਰ ਛਾਬੜਾ, ਵਿਸ਼ਾਲ ਗੋਲਡੀ, ਦਿਨੇਸ਼ ਰਿੰਪੀ, ਬਿੰਦਰਪਾਲ ਸਿੰਘ, ਸੰਦੀਪ ਗੋਇਲ, ਲਛਮਣ ਦਾਸ, ਕੁਲਵਿੰਦਰ ਸਦਿਓੜਾ, ਕਮਲ ਸ਼ਰਮਾ, ਇੰਦਰਸੈਨ ਅਕਲੀਆ, ਸੰਜੂ ਬਾਂਸਲ, ਸੁਰਿੰਦਰ ਕੁਮਾਰ ਪਿੰਟਾ, ਰੁਲਦੂ ਨੰਦਗੜ੍ਹੀਆ, ਸੱਤਪਾਲ ਬਾਂਸਲ, ਸੰਜੀਵ ਪਿੰਕਾ, ਅਸ਼ਵਨੀ ਜਿੰਦਲ, ਪਵਨ ਧੀਰ, ਦੀਵਾਨ ਭਾਰਤੀ, ਸ਼ਸ਼ੀ ਸ਼ਰਮਾ, ਰੇਖਾ ਅਰੋੜਾ, ਦੀਪਤੀ ਸ਼ਰਮਾ ਆਦਿ ਹਾਜ਼ਰ ਸਨ |