27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਝੁਨੀਰ ਦੇ ਭੋਲਾ ਸਿੰਘ ਭੰਮੇ ਖ਼ੁਰਦ ਚੇਅਰਮੈਨ ਚੁਣੇ <br/>

Ad Position 21
No active advertisement
ਅਜੀਤ ਡੈਸਕ 06-03-2026
ਝੁਨੀਰ, 5 ਮਾਰਚ (ਸੰਜੀਵ ਸਿੰਗਲਾ)-ਬਲਾਕ ਸੰਮਤੀ ਝੁਨੀਰ ਦੇ ਅਹੁਦੇਦਾਰਾਂ ਦੀ ਹੋਈ ਚੋਣ 'ਚ ਭੋਲਾ ਸਿੰਘ ਭੰਮੇ ਖ਼ੁਰਦ ਨੂੰ ਚੇਅਰਮੈਨ ਅਤੇ ਬਲਜਿੰਦਰ ਕੌਰ ਫ਼ਤਿਹਪੁਰ ਨੂੰ ਉਪ ਚੇਅਰਪਰਸਨ ਚੁਣਿਆ ਗਿਆ ਹੈ | ਇਹ ਚੋਣ ਪ੍ਰਕਿਰਿਆ ਐੱਸ.ਡੀ.ਐੱਮ. ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਦੀ ਦੇਖ-ਰੇਖ ਹੇਠ ਨੇਪਰੇ ਚੜ੍ਹੀ | ਇਸ ਮੌਕੇ ਹਾਜ਼ਰ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਭੂਮਿਕਾ ਨਿਭਾਉਣ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਸਰਕਾਰੀ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਪਹਿਲ ਦਿੱਤੀ ਜਾਵੇ | ਇਸ ਮੌਕੇ ਬੀ.ਡੀ.ਪੀ.ਓ ਝੁਨੀਰ ਪਰਮਜੀਤ ਸਿੰਘ, ਡਾਇਰੈਕਟਰ ਸਹਿਕਾਰੀ ਬੈਂਕ ਗੁਰਸੇਵਕ ਸਿੰਘ ਝੁਨੀਰ, ਸਰਪੰਚ ਰਾਜਿੰਦਰ ਸਿੰਘ ਦਸੋਂਧੀਆ, ਗੁਰਪ੍ਰੀਤ ਸਿੰਘ ਚੈਨੇਵਾਲਾ, ਦਰਸ਼ਨ ਸਿੰਘ ਚੈਨੇਵਾਲਾ ਪ੍ਰਧਾਨ ਟਰੱਕ ਯੂਨੀਅਨ ਸਰਦੂਲਗੜ੍ਹ, ਮੀਡੀਆ ਕੋਆਰਡੀਨੇਟਰ ਗੁਰਮੇਲ ਸਿੰਘ ਭੰਮਾ, ਸਰਪੰਚ ਨਿਰਮਲ ਸਿੰਘ ਘੁਰਕਣੀ, ਸਰਪੰਚ ਅਮਰਜੀਤ ਸਿੰਘ ਚਹਿਲਾਂਵਾਲੀ, ਸਰਪੰਚ ਅਰਸ਼ਦੀਪ ਸਿੰਘ ਕੋਟਧਰਮੂ, ਬਲਵਿੰਦਰ ਸਿੰਘ ਘੁਰਕਣੀ, ਗੁਰਾ ਮਾਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦੁਰਗਾ ਕੀਰਤਨ ਮੰਡਲ ਨੇ 16ਵਾਂ ਹੋਲੀ ਮਹਾਂਉਤਸਵ ਕਰਵਾਇਆ <br/> ਅਗਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਸਰਦੂਲਗੜ੍ਹ ਦੀਆਂ ਵਿਦਿਆਰਥਣਾਂ ਨੇ ਵਿੱਦਿਅਕ ਫੇਰਾ ਲਗਾਇਆ <br/>
Ad Position 24