27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸਰਕਾਰੀ ਕੰਨਿਆ ਸਕੂਲ ਸਰਦੂਲਗੜ੍ਹ ਦੀਆਂ ਵਿਦਿਆਰਥਣਾਂ ਨੇ ਵਿੱਦਿਅਕ ਫੇਰਾ ਲਗਾਇਆ <br/>

Ad Position 21
No active advertisement
ਵਿੱਦਿਅਕ ਫੇਰੇ ਦੌਰਾਨ ਸਰਕਾਰੀ ਕੰਨਿਆ ਸਕੂਲ ਸਰਦੂਲਗੜ੍ਹ ਦੀਆਂ ਵਿਦਿਆਰਥਣਾਂ ਅਤੇ ਅਧਿਆਪਕ ਗਰੁੱਪ ਤਸਵੀਰ 'ਚ | ਅਜੀਤ ਤਸਵੀਰ <br/> 06-03-2026
ਸਰਦੂਲਗੜ੍ਹ, 5 ਮਾਰਚ (ਜੀ.ਐਮ. ਅਰੋੜਾ)- ਸਥਾਨਕ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਪ੍ਰੋਜੈਕਟ ਇਨੋਵੇਸ਼ਨ ਅਧੀਨ ਅੰਤਰਰਾਜੀ ਵਿਜ਼ਟ ਤਹਿਤ ਸਕੂਲ ਇੰਚਾਰਜ ਰਮਨਦੀਪ ਕੌਰ ਦੀ ਅਗਵਾਈ ਹੇਠ ਜੈਪੁਰ (ਰਾਜਸਥਾਨ) ਦਾ ਸਫਲਤਾਪੂਰਵਕ ਵਿੱਦਿਅਕ ਫੇਰਾ ਲਗਾਇਆ ਗਿਆ | ਇਸ ਦੌਰਾਨ ਵਿਦਿਆਰਥਣਾਂ ਨੇ ਜੰਤਰ-ਮੰਤਰ, ਅਮੇਰ ਕਿਲ੍ਹਾ, ਨਾਹਰ ਗੜ੍ਹ ਕਿਲ੍ਹਾ, ਜੈ ਗੜ੍ਹ ਕਿਲ੍ਹਾ, ਹਵਾ ਮਹਿਲ, ਬਿਰਲਾ ਮੰਦਰ ਅਤੇ ਸਿਟੀ ਪੈਲੇਸ ਵਰਗੇ ਪ੍ਰਸਿੱਧ ਇਤਿਹਾਸਕ ਸਥਾਨਾਂ ਦਾ ਦੌਰਾ ਕੀਤਾ | ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਵਰਲਡ ਟਰੇਡ ਪਾਰਕ, ਜੈਪੁਰ ਚਿੜੀਆ ਘਰ, ਅਲਬਰਟ ਹਾਲ ਮਿਊਜ਼ੀਅਮ, ਨਾਹਰ ਗੜ੍ਹ ਬਾਇਓਲੌਜੀਕਲ ਪਾਰਕ, ਰਿਜਨਲ ਸਾਇੰਸ ਸੈਂਟਰ, ਸਾਇੰਸ ਪਾਰਕ, ਟੈਕਨੌਲੋਜੀ ਪਾਰਕ ਅਤੇ ਬਿਰਲਾ ਪਲੈਨੀਟੇਰੀਅਮ ਦਾ ਦੌਰਾ ਕਰ ਕੇ ਵਿਗਿਆਨਕ ਜਾਣਕਾਰੀ ਹਾਸਲ ਕੀਤੀ | ਵਿਦਿਆਰਥਣਾਂ ਨੇ ਜਲ ਮਹਿਲ, ਬਾਪੂ ਬਾਜ਼ਾਰ, ਚੋਖੀ ਢਾਣੀ ਜੈਪੁਰ ਅਤੇ ਸਨੋ-ਯਾਰਡ ਕਿਸ਼ਨਗੜ੍ਹ ਰਾਜਸਥਾਨ ਦੀ ਸੁੰਦਰਤਾ ਦਾ ਵੀ ਅਨੰਦ ਮਾਣਿਆ | ਇਸ ਵਿੱਦਿਅਕ ਫੇਰੇ ਦੌਰਾਨ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਇਤਿਹਾਸਕ ਵਿਰਾਸਤ, ਵਿਗਿਆਨਕ ਤਰੱਕੀ ਅਤੇ ਸਭਿਆਚਾਰਕ ਮੁੱਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਝੁਨੀਰ ਦੇ ਭੋਲਾ ਸਿੰਘ ਭੰਮੇ ਖ਼ੁਰਦ ਚੇਅਰਮੈਨ ਚੁਣੇ <br/> ਅਗਲੀ ਖ਼ਬਰ ਮਨਜੀਤ ਕੌਰ ਸਰਬਸੰਮਤੀ ਨਾਲ ਬਲਾਕ ਸੰਮਤੀ ਸਰਦੂਲਗੜ੍ਹ ਦੀ ਚੇਅਰਪਰਸਨ ਚੁਣੀ <br/>
Ad Position 24