27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮਨਜੀਤ ਕੌਰ ਸਰਬਸੰਮਤੀ ਨਾਲ ਬਲਾਕ ਸੰਮਤੀ ਸਰਦੂਲਗੜ੍ਹ ਦੀ ਚੇਅਰਪਰਸਨ ਚੁਣੀ <br/>

Ad Position 21
No active advertisement
ਅਜੀਤ ਡੈਸਕ 06-03-2026
ਸਰਦੂਲਗੜ੍ਹ, 5 ਮਾਰਚ (ਜੀ.ਐਮ. ਅਰੋੜਾ)- ਬਲਾਕ ਸੰਮਤੀ ਸਰਦੂਲਗੜ੍ਹ ਦੀ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਈ | ਚੋਣ ਦੌਰਾਨ ਬਲਾਕ ਸੰਮਤੀ ਸਰਦੂਲਗੜ੍ਹ ਦੇ ਭੂੰਦੜ ਜ਼ੋਨ ਤੋਂ ਮਨਜੀਤ ਕੌਰ ਨੂੰ ਚੇਅਰਪਰਸਨ ਅਤੇ ਰੋੜਕੀ ਜ਼ੋਨ ਤੋਂ ਕੈਲਾਸ਼ ਦੇਵੀ ਨੂੰ ਵਾਈਸ ਚੇਅਰਪਰਸਨ ਚੁਣਿਆ ਗਿਆ ਹੈ | ਚੋਣ ਪ੍ਰਕਿਰਿਆ ਦੀ ਪ੍ਰਧਾਨਗੀ ਐਸ.ਡੀ.ਐਮ. ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਨੇ ਕੀਤੀ | ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਨਵ-ਨਿਯੁਕਤ ਚੇਅਰਪਰਸਨ ਤੇ ਉਪ ਚੇਅਰਪਰਸਨ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ 'ਚ ਆਪਣਾ ਯੋਗਦਾਨ ਪਾਉਣਗੇ | ਇਸ ਮੌਕੇ ਚੇਅਰਮੈਨ ਰਾਏ ਸਿੰਘ ਕਾਹਨੇਵਾਲਾ, ਡਾਇਰੈਕਟਰ ਸਹਿਕਾਰੀ ਬੈਂਕ ਗੁਰਸੇਵਕ ਸਿੰਘ ਝੁਨੀਰ, ਸ਼ਹਿਰ ਦੇ ਐਮ.ਸੀ. ਸਾਹਿਬਾਨ, ਕਰਮਜੀਤ ਸਿੰਘ ਸਰਪੰਚ ਕਾਹਨੇਵਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਸਰਦੂਲਗੜ੍ਹ ਦੀਆਂ ਵਿਦਿਆਰਥਣਾਂ ਨੇ ਵਿੱਦਿਅਕ ਫੇਰਾ ਲਗਾਇਆ <br/> ਅਗਲੀ ਖ਼ਬਰ ਆਦਰਸ਼ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਨੇ ਸਾਇੰਸ ਮਾਡਲ ਤੇ ਪ੍ਰੋਜੈਕਟ ਤਿਆਰ ਕੀਤੇ <br/>
Ad Position 24