27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਆਦਰਸ਼ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਨੇ ਸਾਇੰਸ ਮਾਡਲ ਤੇ ਪ੍ਰੋਜੈਕਟ ਤਿਆਰ ਕੀਤੇ <br/>

Ad Position 21
No active advertisement
ਅਜੀਤ ਡੈਸਕ 06-03-2026
ਬੁਢਲਾਡਾ, 5 ਮਾਰਚ (ਸਵਰਨ ਸਿੰਘ ਰਾਹੀ)- ਸਥਾਨਕ ਆਦਰਸ਼ ਮਾਡਲ ਸਕੂਲ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਨੂੰ ਸਮਰਪਿਤ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਵਿਗਿਆਨਕ ਮਾਡਲ ਅਤੇ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਆਸ਼ੂ ਮਨਚੰਦਾ ਨੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਮਾਡਲਾਂ ਅਤੇ ਪ੍ਰੋਜੈਕਟਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਕੂਲਾਂ ਕਾਲਜਾਂ 'ਚੋਂ ਉੱਭਰੇ ਵਿਦਿਆਰਥੀ ਹੀ ਅੱਗੇ ਜਾ ਕੇ ਵੱਡੇ ਵਿਗਿਆਨੀ ਬਣਦੇ ਹਨ | ਉਨ੍ਹਾਂ ਸਕੂਲ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਕਰਵਾਈ ਗਈ ਮਿਹਨਤ ਦੀ ਵੀ ਸਰਾਹਨਾ ਕੀਤੀ | ਪਿ੍ੰਸੀਪਲ ਸੁਖਵਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਪਾਣੀ ਦੀ ਬੱਚਤ, ਸੂਰਜੀ ਪਰਿਵਾਰ, ਪ੍ਰਦੂਸ਼ਣ ਰੋਕਥਾਮ, ਸਮਾਰਟ ਸ਼ਹਿਰ, ਹਾਰਟ ਵਰਕਿੰਗ ਮਾਡਲ, ਚੰਦ੍ਰਯਾਨ ਪ੍ਰੋਜੈਕਟ ਅਤੇ ਦਰਖਤਾਂ ਦੀ ਮਹੱਤਤਾ ਆਦਿ ਵਿਸ਼ਿਆਂ ਸਬੰਧੀ ਪ੍ਰੋਜੈਕਟ ਬਣਾ ਕੇ ਪੇਸ਼ ਕੀਤੇ | ਸਕੂਲ ਦੇ ਸਾਇੰਸ ਅਧਿਆਪਕਾਂ ਵਲੋਂ ਮਾਡਲਾਂ ਦੀ ਜਾਂਚ ਕਰ ਕੇ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਜੀਤ ਕੌਰ ਸਰਬਸੰਮਤੀ ਨਾਲ ਬਲਾਕ ਸੰਮਤੀ ਸਰਦੂਲਗੜ੍ਹ ਦੀ ਚੇਅਰਪਰਸਨ ਚੁਣੀ <br/> ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24