ਮਾਨਸਾ, 5 ਮਾਰਚ (ਸ.ਰਿ.)-ਮਨਰੇਗਾ ਸਕੀਮ ਨੂੰ ਖ਼ਤਮ ਕਰ ਕੇ ਮੋਦੀ ਹਕੂਮਤ ਨੇ ਮਿਹਨਤਕਸ਼ ਲੋਕਾਂ ਨਾਲ ਧ੍ਰੋਹ ਕਮਾਇਆ ਹੈ, ਜਿਸ ਨੂੰ ਮਜ਼ਦੂਰ ਵਰਗ ਕਿਸੇ ਕੀਮਤ 'ਤੇ ਵੀ ਬਰਦਾਸ਼ਤ ਨਹੀਂ ਕਰੇਗਾ | ਇਹ ਪ੍ਰਗਟਾਵਾ ਨੇੜਲੇ ਪਿੰਡ ਮਾਖਾ ਵਿਖੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਸੂਬਾਈ ਕੌਂਸਲ ਮੈਂਬਰ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਦੀ ਮੋਦੀ ਹਕੂਮਤ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ ਅਤੇ ਮਜ਼ਦੂਰ ਤੇ ਆਮ ਲੋਕਾਂ ਪੱਖੀ ਸਕੀਮਾਂ ਦਾ ਲਗਾਤਾਰ ਭੋਗ ਪਾ ਰਹੀ ਹੈ | ਇਸ ਮੌਕੇ ਕੇਵਲ ਸਿੰਘ ਚਾਹਿਲਾਂਵਾਲਾ, ਜਸਪਾਲ ਸਿੰਘ ਧਿੰਗੜ, ਭੋਲਾ ਸਿੰਘ ਮਾਖਾ, ਬਲਦੇਵ ਸਿੰਘ ਮਾਖਾ, ਪੂਰਨ ਸਿੰਘ ਮਾਖਾ, ਕਰਨੈਲ ਸਿੰਘ ਮਾਖਾ ਆਦਿ ਹਾਜ਼ਰ ਸਨ |