27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹਲਕਾ ਬੁਢਲਾਡਾ ਦੇ ਵਿਧਾਇਕ ਨੇ ਉੱਦਮੀ ਔਰਤਾਂ ਦਾ ਕੀਤਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 06-03-2026
ਬੁਢਲਾਡਾ, 5 ਮਾਰਚ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਵਲੋਂ ਸਥਾਨਕ ਸ਼ਹਿਰ ਦੇ ਰਿਜੋਰਟ ਵਿਖੇ 'ਆਪਣਾ ਕਾਰੋਬਾਰ ਆਪਣੀ ਪਹਿਚਾਣ' ਦੇ ਬੈਨਰ ਹੇਠ ਸਮਾਗਮ ਦੌਰਾਨ ਹਲਕਾ ਵਿਧਾਇਕ ਬੁੱਧ ਰਾਮ ਵਲੋਂ ਆਪਣਾ ਕਾਰੋਬਾਰ ਸ਼ੁਰੂ ਕਰ ਕੇ ਸਮਾਜ 'ਚ ਪਹਿਚਾਣ ਬਣਾਉਣ ਵਾਲੀਆਂ ਉੱਦਮੀ ਅÏਰਤਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਬੀ.ਪੀ.ਐੱਮ ਜਸਵੀਰ ਕੌਰ ਨੇ ਦੱਸਿਆ ਕਿ ਪੰਜਾਬ ਪਿੰਡ ਦੀਆਂ ਅÏਰਤਾਂ ਨੂੰ ਸਿਖਲਾਈ ਦੇ ਕੇ ਸਰਕਾਰ ਵਲੋਂ ਕਿੱਤੇ ਕਰਵਾਏ ਗਏ ਹਨ, ਤੋਂ ਉਹ ਆਪਣੇ ਘਰ ਦਾ ਖਰਚਾ ਚਲਾ ਰਹੀਆਂ ਹਨ | ਵਿਧਾਇਕ ਨੇ ਦੱਸਿਆ ਕਿ ਅÏਰਤਾਂ ਨੂੰ ਰੋਜ਼ਗਾਰ ਦੇਣ ਦੇ ਮਕਸਦ ਨਾਲ ਪੀ.ਆਰ.ਐੱਸ.ਐੱਲ.ਐੱਮ. ਨਾਂਅ ਦੀ ਸਕੀਮ ਰਾਹੀ ਅÏਰਤਾਂ ਨੂੰ ਕਿਸੇ ਨਾ ਕਿਸੇ ਖੇਤਰ 'ਚ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਤਹਿਤ ਵੱਖ-ਵੱਖ ਪਿੰਡਾਂ ਦੀਆਂ ਸੁਖਪਾਲ ਕੌਰ, ਸਤਵਿੰਦਰ ਕੌਰ, ਬੇਅੰਤ ਕੌਰ, ਅਮਨਜੀਤ ਕੌਰ, ਕਿਰਨਪਾਲ ਕੌਰ ਸਮੇਤ ਸੈਂਕੜੇ ਅÏਰਤਾਂ ਨੂੰ ਹਲਕਾ ਵਿਧਾਇਕ ਬੁੱਧ ਰਾਮ, ਐੱਸ.ਡੀ.ਐੱਮ. ਗਗਨਦੀਪ ਸਿੰਘ, ਬੀ.ਡੀ.ਪੀ.ਓ. ਮਨਪ੍ਰੀਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ ਵਲੋਂ ਟਰਾਫ਼ੀਆਂ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਵਿੰਦਰ ਕੌਰ ਕਲਸਟਰ ਐਜੂਕੇਸ਼ਨ, ਸ਼ਰਨਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਬਲਜਿੰਦਰ ਕੌਰ ਸਮਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਤਨੀ ਦੇ ਸੱਟਾਂ ਮਾਰਨ ਦੇ ਦੋਸ਼ 'ਚ ਪਤੀ ਨਾਮਜ਼ਦ ਅਗਲੀ ਖ਼ਬਰ ਮਨਰੇਗਾ ਸਕੀਮ ਦੀ ਮੁੜ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ-ਉੱਡਤ
Ad Position 24