ਮਾਨਸਾ, 8 ਮਾਰਚ (ਸੱਭਿ.ਪ੍ਰਤੀ)- ਮੈਡੀਕਲ ਪ੍ਰੈਕਟੀਸ਼ੀਅਨ ਰੂਰਲ ਦੀ ਇੱਥੇ ਹੋਈ ਇਕੱਤਰਤਾ 'ਚ ਸੂਬਾ ਪ੍ਰਧਾਨ ਪ੍ਰੇਮ ਗਰਗ ਨੇ ਅਮਰੀਕਾ-ਇਜਰਾਇਲ ਵਲੋਂ ਈਰਾਨ 'ਤੇ ਕੀਤੇ ਜਾ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਨੇ ਆਪਣੀ ਚੌਧਰ ਨੂੰ ਕਾਇਮ ਰੱਖਣ ਲਈ ਜੰਗ ਛੇੜੀ ਹੈ, ਜਿਸ 'ਚ ਮਾਸੂਮ ਬੱਚਿਆਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ | ਉਨ੍ਹਾਂ ਕਿਹਾ ਕਿ ਵਿਸ਼ਵ 'ਚ ਅਜਿਹਾ ਵਰਤਾਰਾ ਲੋਕਾਈ ਲਈ ਵੱਡਾ ਖ਼ਤਰਾ ਹੈ | ਉਨ੍ਹਾਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਮਹੂਰੀ ਜਥੇਬੰਦੀਆਂ ਨੂੰ ਦਬਾਉਣ ਲਈ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਸਖ਼ਤੀ ਦੀ ਅਲੋਚਨਾ ਕੀਤੀ | ਇਸ ਮੌਕੇ ਸੂਬਾ ਕਾਰਜਕਾਰੀ ਮੈਂਬਰ ਮਹੰਤ ਵੈਦ ਸਿਕੰਦਰਜੀਤ ਸਿੰਘ, ਸੁਖਦਰਸ਼ਨ ਸਿੰਘ ਖਾਰਾ. ਮੈਂਗਲ ਸਿੰਘ, ਸਤਿੰਦਰ ਪਾਲ ਸਿੰਘ ਠੂਠਿਆਂਵਾਲੀ, ਲਾਭ ਸਿੰਘ, ਸੁਖਵਿੰਦਰ ਸਿੰਘ, ਸਤੀਸ਼ ਮਿੱਡਾ, ਹਰੀਸ਼ ਮਿੱਤਲ ਰਮਦਿੱਤੇ ਵਾਲਾ ਆਦਿ ਹਾਜ਼ਰ ਸਨ |