ਅਪਰਾਧਨਾਮਾ ਮਾਨਸਾ <br/> ਮਾਨਸਾ ਪੁਲਿਸ ਵਲੋਂ ਨਸ਼ੀਲੀਆਂ ਵਸਤਾਂ ਬਰਾਮਦ, 8 ਖ਼ਿਲਾਫ਼ ਮੁਕੱਦਮਾ ਦਰਜ
ਅਜੀਤ ਡੈਸਕ
10-03-2026
ਲਾਹਣ ਤੇ ਸ਼ਰਾਬ ਫੜੀ
ਥਾਣਾ ਬੋਹਾ ਪੁਲਿਸ ਨੇ ਸੁਰਜੀਤ ਸਿੰਘ ਵਾਸੀ ਮੰਢਾਲੀ ਕੋਲੋਂ 50 ਲੀਟਰ ਲਾਹਣ ਫੜਿਆ ਹੈ | ਕਥਿਤ ਦੋਸ਼ੀ ਗਿ੍ਫ਼ਤ ਤੋਂ ਬਾਹਰ ਹੈ | ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਰਾਕੇਸ਼ ਕੁਮਾਰ ਵਾਸੀ ਬਾਜੇਵਾਲਾ ਹਾਲ ਆਬਾਦ ਧੂਰੀ ਰੋਡ ਸੰਗਰੂਰ ਤੋਂ 96 ਬੋਤਲਾਂ ਬਰਾਮਦ ਕਰ ਕੇ ਕਾਰ ਕਬਜ਼ੇ 'ਚ ਲੈ ਲਈ ਹੈ | ਦੋਵਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |
14 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ
ਇਸੇ ਤਰ੍ਹਾਂ ਭੀਖੀ ਪੁਲਿਸ ਨੇ ਕੁਲਦੀਪ ਸਿੰਘ ਵਾਸੀ ਭੂੰਦੜ ਸਰ (ਬਠਿੰਡਾ) ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਉਸ ਕੋਲੋਂ 10 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਅਤੇ ਥਾਣਾ ਸਰਦੂਲਗੜ੍ਹ ਪੁਲਿਸ ਨੇ ਕੇਵਲ ਸਿੰਘ ਵਾਸੀ ਬਰਨ ਨੂੰ ਹਿਰਾਸਤ 'ਚ ਲੈ ਕੇ 4 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ | ਉਨ੍ਹਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਕਾਰਵਾਈ ਕੀਤੀ ਗਈ ਹੈ |