ਮਾਨਸਾ, 10 ਮਾਰਚ (ਸ.ਰਿ.)- ਭਾਰਤੀ ਜਨਤਾ ਪਾਰਟੀ ਵਲੋਂ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੁਨੀਆ, ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਕੁਲਦੀਪ ਸਿੰਘ ਸਾਬਕਾ ਸਰਪੰਚ ਮੌਜੋ ਕਲਾਂ ਨੂੰ ਸਰਕਲ ਢੈਪਈ ਦਾ ਪ੍ਰਧਾਨ ਤੇ ਬੁੱਧ ਸਿੰਘ ਹੀਰੋਂ ਕਲਾਂ ਨੂੰ ਜਨਰਲ ਸਕੱਤਰ, ਗੁਰਤੇਜ ਸਿੰਘ ਮੌਜੋ ਖ਼ੁਰਦ ਨੂੰ ਸਰਕਲ ਢੈਪਈ ਦਾ ਐੱਸ. ਸੀ ਵਿੰਗ ਦਾ ਪ੍ਰਧਾਨ ਅਤੇ ਬਬਲੀ ਸਿੰਘ ਮੱਤੀ ਨੂੰ ਸਰਕਲ ਢੈਪਈ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ |