ਬੁਢਲਾਡਾ, 10 ਮਾਰਚ (ਸੁਨੀਲ ਮਨਚੰਦਾ)- ਸਥਾਨਕ ਫੁਹਾਰਾ ਚੌਂਕ ਜਨਤਾ ਮਾਰਕਿਟ ਵਿਚ ਮਨਿਆਰੀ ਦੀ ਦੁਕਾਨ 'ਚੋਂ ਲੱਖਾਂ ਦੀ ਚੋਰੀ ਹੋ ਗਈ ਹੈ | ਦੁਕਾਨ ਮਾਲਕ ਪਿ੍ੰਸ ਨੇ ਦੱਸਿਆ ਕਿ ਚੋਰਾਂ ਵਲੋਂ ਰਾਤ ਨੂੰ ਦੁਕਾਨ 'ਤੇ ਪਿਛਲੇ ਸਕੂਲ ਵਿਚੋਂ ਛੱਤ ਤੋਂ ਦਾਖਲ ਹੋ ਕੇ ਲੱਖਾਂ ਰੁਪਏ ਦੀ ਨਕਦੀ ਸਮੇਤ ਕੀਮਤੀ ਸਮਾਨ ਚੋਰੀ ਕਰ ਲਿਆ | ਉਨ੍ਹਾਂ ਦੱਸਿਆ ਕਿ ਵਿਆਹ ਸ਼ਾਦੀਆਂ ਲਈ ਵਰਤੋਂ 'ਚ ਆਉਣ ਵਾਲੇ ਨੋਟਾਂ ਵਾਲੇ ਹਾਰ ਤੋਂ ਇਲਾਵਾ ਮੰਦਰ ਦੀ ਨਕਦੀ ਰੱਖੀ ਹੋਈ ਸੀ | ਚੋਰ ਦੁਕਾਨ 'ਚ ਲੱਗੇ ਡੀ.ਵੀ.ਆਰ ਵੀ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ | ਪੁਲਿਸ ਵਲੋਂ ਨਜ਼ਦੀਕ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ |