10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਭਾਸ਼ਾ ਵਿਭਾਗ ਵਲੋਂ ਸਖੀ ਸੰਵਾਦ 'ਚੁੱਪ ਤੋਂ ਚਾਨਣ ਤੱਕ' ਸਿਰਲੇਖ ਅਧੀਨ ਸਮਾਗਮ <br/>

Ad Position 21
No active advertisement
ਅਜੀਤ ਡੈਸਕ 11-03-2026
ਮਾਨਸਾ, 10 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਭਾਸ਼ਾ ਵਿਭਾਗ ਵਲੋਂ ਸਥਾਨਕ ਐਸ.ਡੀ. ਗਰਲਜ਼ ਕਾਲਜ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਖੇ ਸਖੀ ਸੰਵਾਦ 'ਚੁੱਪ ਤੋਂ ਚਾਨਣ ਤੱਕ' ਸਿਰਲੇਖ ਅਧੀਨ ਸਮਾਗਮ ਕਰਵਾਇਆ ਗਿਆ | ਡਾ. ਨੀਤੂ ਅਰੋੜਾ ਸਹਾਇਕ ਪ੍ਰੋਫ਼ੈਸਰ ਯੂਨੀਵਰਸਿਟੀ ਕਾਲਜ ਘੁੱਦਾ, ਡਾ. ਲਵਲੀਨ ਵੜਿੰਗ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਜਸ਼ਨਪ੍ਰੀਤ ਕੌਰ ਰਿਸਰਚ ਸਕਾਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਵਾਦ ਰਚਾਇਆ | ਸੰਵਾਦ 'ਚੋਂ ਇਹ ਗੱਲ ਸਾਹਮਣੇ ਆਈ ਕਿ ਪੂੰਜੀਵਾਦ ਭਾਵੇਂ ਅÏਰਤ ਦੀ ਆਜ਼ਾਦੀ ਨੂੰ ਪਹਿਲਾਂ ਨਾਲੋਂ ਬਿਹਤਰ ਦਿਖਾਉਂਦਾ ਹੈ ਪਰ ਅÏਰਤ ਦਾ ਸਵਾਲ ਅਜੇ ਵੀ ਜਿਉਂ ਦਾ ਤਿਉਂ ਹੀ ਹੈ | ਬੇਸ਼ੱਕ ਦਾਦੀ ਨਾਲੋਂ ਸਾਡੀਆਂ ਮਾਵਾਂ ਦੀ ਜ਼ਿੰਦਗੀ ਬਿਹਤਰ ਹੋਈ ਹੈ ਅਤੇ ਮਾਵਾਂ ਨਾਲੋਂ ਸਾਡੀ ਖ਼ੁਦ ਦੀ ਜ਼ਿੰਦਗੀ ਬਿਹਤਰ ਹੋਈ ਹੈ ਪਰੰਤੂ ਅÏਰਤ ਦੀ ਬਰਾਬਰੀ ਦਾ ਸਵਾਲ ਪਰਿਵਾਰ ਦੀ ਸੰਸਥਾ, ਵਿਆਹ ਦੀ ਸੰਸਥਾ ਅਤੇ ਵਸੀਅਤ ਦੀ ਸੰਸਥਾ ਨੂੰ ਨਵੇਂ ਸਿਰੇ ਤੋਂ ਸਿਰਜਣ ਨਾਲ ਹੀ ਹੱਲ ਹੋਣਾ ਹੈ | ਉਨ੍ਹਾਂ ਅÏਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਲਈ ਕਿਹਾ | ਵਿਦਿਆਰਥਣਾਂ ਵਲੋਂ ਉਠਾਏ ਸਵਾਲਾਂ ਦੇ ਜਵਾਬ ਸੰਵਾਦਕਰਤਾਵਾਂ ਵਲੋਂ ਸੁਚੱਜੇ ਢੰਗ ਨਾਲ ਦਿੱਤੇ ਗਏ | ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਵਿਭਾਗ ਦੇ ਖੋਜ ਅਫ਼ਸਰ ਤੇ ਉੱਘੇ ਸ਼ਾਇਰ ਗੁਰਪ੍ਰੀਤ, ਕਾਲਜ ਪਿ੍ੰਸੀਪਲ ਡਾ. ਗਰਿਮਾ ਮਹਾਜਨ, ਕਹਾਣੀਕਾਰ ਜਸਵਿੰਦਰ ਰੱਤੀਆਂ ਨੇ ਵੀ ਵਿਚਾਰ ਰੱਖੇ | ਇਸ ਮੌਕੇ ਆਮ ਆਦਮੀ ਪਾਰਟੀ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ, ਲੇਖਕਾ ਡਾ. ਗੁਰਮੇਲ ਕੌਰ ਜੋਸ਼ੀ, ਡਾ. ਬਲਜੀਤ ਕੌਰ, ਵੀਨਾ ਰਾਣੀਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੀ ਪਤਨੀ ਨੇ 'ਆਪ' ਦੀਆਂ ਮਹਿਲਾ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ <br/> ਅਗਲੀ ਖ਼ਬਰ ਡੀ.ਸੀ. ਤੇ ਐਸ. ਐਸ. ਪੀ. ਵਲੋਂ ਸਰਸ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ
Ad Position 24