ਬੁਢਲਾਡਾ, 10 ਮਾਰਚ (ਸਵਰਨ ਸਿੰਘ ਰਾਹੀ)- ਪੰਜਾਬ ਸਰਕਾਰ ਵਲੋਂ ਹਰ ਵਰਗ ਦੀਆਂ ਅÏਰਤਾਂ ਨੂੰ 1000 ਰੁਪਏ ਅਤੇ ਐਸ.ਸੀ. ਮਹਿਲਾਵਾਂ ਨੂੰ 1500 ਰੁਪਏ ਦੇਣ ਦਾ ਐਲਾਨ ਦੀ ਖ਼ੁਸ਼ੀ 'ਚ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਦੀ ਪਤਨੀ ਤੇਜ਼ ਕੌਰ ਨੇ ਪਾਰਟੀ ਦੀਆਂ ਮਹਿਲਾ ਆਗੂਆਂ ਤੇ ਵਰਕਰਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵਲੋਂ ਹਰ ਵਰਗ ਦੀਆਂ ਅÏਰਤਾਂ ਦੇ ਸਤਿਕਾਰ 'ਚ ਕੀਤਾ ਗਿਆ ਇਹ ਐਲਾਨ ਇਤਿਹਾਸਕ ਸਾਬਤ ਹੋਵੇਗਾ, ਜਿਸ ਨਾਲ ਉਹ ਆਤਮਨਿਰਭਰਤਾ ਵੱਲ ਵਧ ਸਕਣ ਦੇ ਯੋਗ ਹੋਣਗੀਆਂ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਮਹਿਲਾਵਾਂ ਲਈ ਆਪਣੀ ਘਰ ਗ੍ਰਹਿਸਤੀ ਚਲਾਉਣ 'ਚ ਆਉਣ ਵਾਲੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ | ਇਸ ਮੌਕੇ ਬਲਜਿੰਦਰ ਕੌਰ ਸਮਰਾ ਹਲਕਾ ਕੋਆਰਡੀਨੇਟਰ, ਮੰਜੂ ਬਾਂਸਲ, ਰਾਜ ਕੌਰ, ਸੁਖਪਾਲ ਕੌਰ, ਨਵਦੀਪ ਕੌਰ, ਗੁੱਡੀ ਕੌਰ, ਸੰਦੀਪ ਕੌਰ, ਰਾਣੀ ਕੌਰ, ਚਰਨਜੀਤ ਕੌਰ ਸੰਧੂ, ਗੁਰਪ੍ਰੀਤ ਕੌਰ ਜਲਵੇੜਾ, ਗੁਰਜੀਤ ਕੌਰ ਬੋਹਾ, ਰਾਣੀ ਮੰਡੇਰ, ਸੁਖਜੀਤ ਕੌਰ ਬਰ੍ਹੇ, ਜਸਵਿੰਦਰ ਕੌਰ ਕੁਲਾਣਾ ਆਦਿ ਹਾਜ਼ਰ ਸਨ |
ਵਿਧਾਇਕ ਦੀ ਪਤਨੀ ਨੇ 'ਆਪ' ਦੀਆਂ ਮਹਿਲਾ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ <br/>
ਅਜੀਤ ਡੈਸਕ
11-03-2026