ਬੁਢਲਾਡਾ, 10 ਮਾਰਚ (ਸਵਰਨ ਸਿੰਘ ਰਾਹੀ)- ਹਰਿੰਦਰ ਸਿੰਘ ਨੇ ਮਾਰਕੀਟ ਕਮੇਟੀ ਬੁਢਲਾਡਾ ਦੇ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ | ਚੇਅਰਮੈਨ ਸਤੀਸ਼ ਸਿੰਗਲਾ, ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਅਤੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਨਵੇਂ ਸਕੱਤਰ ਨੇ ਕਿਹਾ ਕਿ ਉਹ ਆੜ੍ਹਤੀ ਵਰਗ, ਕਿਸਾਨਾਂ ਅਤੇ ਮਜ਼ਦੂਰਾਂ ਵਿਚਕਾਰ ਪੁਲ ਦਾ ਕੰਮ ਕਰਦਿਆਂ ਕਿਸੇ ਵੀ ਵਰਗ ਨੂੰ ਦਰਪੇਸ਼ ਸਮੱਸਿਆ ਦਾ ਤੁਰੰਤ ਹੱਲ ਕਰਨ ਦੇ ਯਤਨ ਕਰਨਗੇ | ਚੇਅਰਮੈਨ ਸਿੰਗਲਾ ਨੇ ਆਖਿਆ ਕਿ ਸਕੱਤਰ ਦੀ ਅਸਾਮੀ ਪੁਰ ਹੋਣ ਨਾਲ ਕਾਰਜਾਂ ਵਿਚ ਤੇਜ਼ੀ ਆਵੇਗੀ ਅਤੇ ਬਕਾਇਆ ਪਏ ਕੰਮਾਂ ਦਾ ਨਿਪਟਾਰਾ ਹੋ ਸਕੇਗਾ | ਇਸ ਮੌਕੇ ਪ੍ਰੀਤੀ ਰਾਣੀ ਲੇਖਾਕਾਰ, ਮੰਡੀ ਸੁਪਰਵਾਈਜ਼ਰ ਕੁਲਦੀਪ ਸਿੰਘ, ਮਨਜਿੰਦਰ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਹੈਪੀ, ਵਪਾਰੀ ਆਗੂ ਮਹਿੰਦਰਪਾਲ, ਰੂਬਲ ਗੋਇਲ ਆਦਿ ਮੌਜੂਦ ਸਨ |