15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅੰਬੂਜਾ ਸੀਮੈਂਟਸ ਦੀ ਖੇਡ ਪਹਿਲ ਨੇ ਮਜ਼ਦੂਰ ਪਰਿਵਾਰ ਦੀ 13 ਸਾਲਾਂ ਧੀ ਕਿਰਨਪਾਲ ਕੌਰ ਨੂੰ ਬਣਾਇਆ ਚੈਂਪੀਅਨ

Ad Position 21
No active advertisement
ਅਜੀਤ ਡੈਸਕ 28-03-2026
ਬਠਿੰਡਾ, 27 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੰਬੂਜਾ ਸੀਮੈਂਟਸ ਨੇ ਆਪਣੇ ਫਿਜ਼ੀਕਲ ਲਿਟਰੇਸੀ ਅਤੇ ਸਪੋਰਟਸ ਪ੍ਰਮੋਸ਼ਨ ਪ੍ਰੋਗਰਾਮ ਰਾਹੀਂ ਜ਼ਿਲੇ੍ਹ ਦੇ ਪਿੰਡ ਬੁਲਾਡੇਵਾਲਾ ਦੇ ਇਕ ਮਜ਼ਦੂਰ ਪਰਿਵਾਰ ਦੀ 13 ਸਾਲਾਂ ਧੀ ਕਿਰਨਪਾਲ ਕੌਰ ਨੂੰ ਚੈਂਪੀਅਨ ਬਣਾਇਆ ਹੈ | ਕੰਪਨੀ ਦੇ ਆਫਟਰ ਸਕੂਲ ਸਪੋਰਟਸ ਪ੍ਰੋਗਰਾਮ ਨਾਲ ਉਹ ਖੋ-ਖੋ ਵਿਚ ਰਾਸ਼ਟਰੀ ਪੱਧਰ 'ਤੇ ਪਹੁੰਚੀ ਹੈ | ਕਿਰਨਪਾਲ ਪਿੰਡ ਬੁਲਾਡੇਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਸੱਤਵੀਂ ਕਲਾਸ 'ਚ ਪੜ੍ਹਦੀ ਹੈ, ਜਿਸ ਦੇ ਪਿਤਾ ਦਿਹਾੜੀਦਾਰ ਮਜ਼ਦੂਰ ਹਨ ਅਤੇ ਮਾਂ ਘਰ ਦਾ ਗੁਜ਼ਾਰਾ ਚਲਾਉਂਦੀ ਹੈ | ਇਸ ਤੋਂ ਪਹਿਲਾਂ ਕਿਰਨਪਾਲ ਨੂੰ ਖੇਡਣ ਦਾ ਕੋਈ ਤਜਰਬਾ ਨਹੀਂ ਸੀ ਪਰ ਅੰਬੂਜਾ ਸੀਮੈਂਟਸ ਨੇ ਉਸ ਦੀ ਪ੍ਰਤਿਭਾ ਨੂੰ ਨਿਖਾਰਿਆ | ਅਪ੍ਰੈਲ 2025 ਵਿਚ ਕਿਰਨਪਾਲ ਨੇ ਐਜੂਕੇਸ਼ਨ ਸਪੋਰਟ ਪਹਿਲ ਦੇ ਤਹਿਤ ਅੰਬੂਜਾ ਸੀਮੈਂਟਸ ਦੇ ਆਫਟਰ ਸਕੂਲ ਪ੍ਰੋਗਰਾਮ ਵਿਚ ਦਾਖਲਾ ਲਿਆ, ਜਿੱਥੇ ਉਸ ਨੇ ਪਹਿਲੀ ਵਾਰ ਖੋ-ਖੋ ਖੇਡ ਦੀ ਸਮਰਪਿਤ ਕੋਚਾਂ ਨਾਲ ਸ਼ਾਮ ਨੂੰ ਸਿਖਲਾਈ ਸ਼ੁਰੂ ਕੀਤੀ ਤੇ ਉਹ ਤੇਜ਼ੀ ਨਾਲ ਖੇਡ ਵਿਚ ਮਾਹਿਰ ਹੋ ਗਈ | 2025 ਦੇ ਅੰਤ ਤੱਕ ਉਸ ਨੇ ਜ਼ਿਲ੍ਹਾ ਪੱਧਰ 'ਤੇ ਪ੍ਰਤੀਯੋਗੀ ਮੈਚ ਦਾ ਤਜਰਬਾ ਹਾਸਲ ਕੀਤਾ ਅਤੇ ਦਸੰਬਰ 2025 ਵਿਚ ਉਸ ਨੇ ਅੰਤਰਰਾਜੀ ਮੁਕਾਬਲੇ ਵਿਚ ਆਪਣੀ ਟੀਮ ਦੀ ਨੁਮਾਇੰਦਗੀ ਕੀਤੀ | ਜਨਵਰੀ 2026 ਵਿਚ ਕਿਰਨਪਾਲ ਨੇ ਪਟਿਆਲਾ ਵਿਚ ਰਾਸ਼ਟਰੀ ਸਬ-ਜੂਨੀਅਰ ਖੋ-ਖੋ ਟੀਮ ਲਈ ਪੰਜਾਬ ਦੇ ਟਰਾਇਲਾਂ ਵਿਚ ਭਾਗ ਲਿਆ ਅਤੇ ਸਖ਼ਤ ਮਿਹਨਤ ਸਦਕਾ ਉਸ ਨੂੰ ਟੀਮ ਪੰਜਾਬ ਵਿਚ ਥਾਂ ਮਿਲੀ | 31 ਜਨਵਰੀ ਤੋਂ 4 ਫਰਵਰੀ 2026 ਤੱਕ ਹੋਈ ਨੈਸ਼ਨਲ ਸਬ-ਜੂਨੀਅਰ ਖੋ-ਖੋ ਚੈਂਪੀਅਨਸ਼ਿਪ ਵਿਚ ਕਿਰਨਪਾਲ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਟੀਮ ਦੀਆਂ ਮੁੱਖ ਖਿਡਾਰਨਾਂ ਵਿਚ ਸ਼ਾਮਿਲ ਰਹੀ | ਇਸ ਦੌਰਾਨ ਪੰਜਾਬ ਤੀਜੇ ਸਥਾਨ 'ਤੇ ਰਿਹਾ ਤੇ ਇਹ ਕਿਰਨਪਾਲ ਲਈ ਇਕ ਇਤਿਹਾਸਕ ਪ੍ਰਾਪਤੀ ਹੈ, ਜਿਸ ਨੇ ਨੌਂ ਮਹੀਨੇ ਪਹਿਲਾਂ ਕਦੇ ਵੀ ਖੇਡ ਦੇ ਮੈਦਾਨ ਵਿਚ ਕਦਮ ਨਹੀਂ ਰੱਖਿਆ ਸੀ | ਸਮੁੱਚੇ ਪਿੰਡ ਨੇ ਉਸ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ ਅਤੇ ਉਹ ਉਦੋਂ ਤੋਂ ਆਪਣੇ ਭਾਈਚਾਰੇ ਦੇ ਬੱਚਿਆਂ ਲਈ ਪ੍ਰੇਰਨਾ ਬਣੀ ਹੋਈ ਹੈ | ਅੰਬੂਜਾ ਸੀਮੈਂਟਸ ਦਾ ਇਹ ਪ੍ਰੋਗਰਾਮ ਗਰੀਬ ਨੌਜਵਾਨਾਂ ਨੂੰ ਆਪਣੀ ਸਮਰੱਥਾ ਨੂੰ ਪਛਾਣਨ ਅਤੇ ਕਲਾਸ-ਰੂਮ ਤੋਂ ਬਾਹਰ ਆਤਮਵਿਸ਼ਵਾਸ ਪੈਦਾ ਕਰਨ ਦੇ ਮੌਕੇ ਦੇ ਰਿਹਾ, ਜਿਸ ਦਾ ਕਿਰਨਪਾਲ ਪ੍ਰਮਾਣ ਹੈ, ਕਿ ਸਹੀ ਮਾਰਗਦਰਸ਼ਨ, ਨਿਰੰਤਰ ਸਿਖਲਾਈ ਅਤੇ ਸਹੀ ਮੌਕਾ ਮਿਲਣ 'ਤੇ ਕੀ ਹਾਸਲ ਕੀਤਾ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਦਲਿਤ ਸੈਨਾ ਵਲੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਥਾਣਾ ਰਾਮਾਂ ਮੂਹਰੇ ਧਰਨੇ ਦਾ ਐਲਾਨ <br/> ਅਗਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਬਲਾਕ ਫੂਲ ਕਮੇਟੀ ਦੀ ਚੋਣ ਪ੍ਰਕਿਰਿਆ ਮੁਕੰਮਲ <br/>
Ad Position 24