ਬਰੇਟਾ, 2 ਅਪ੍ਰੈਲ (ਜੀਵਨ ਸ਼ਰਮਾ)- ਪੰਜਾਬ ਕਿਸਾਨ ਯੂਨੀਅਨ ਵਲੋਂ ਪਿੰਡ ਕੁੱਲਰੀਆਂ ਇਕਾਈ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ ਹੋਈ 52 ਮੈਂਬਰੀ ਕਮੇਟੀ ਦੀ ਚੋਣ 'ਚ ਸੁਰੇਸ਼ ਸਿੰਘ ਇਕਾਈ ਪ੍ਰਧਾਨ, ਮੱਘਰ ਸਿੰਘ, ਰੁਲਦੂ ਸਿੰਘ ਤੇ ਗੁਲਜਾਰਾ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਚਰਨ ਸਿੰਘ ਤੇ ਘੁੱਕਰਾ ਸਿੰਘ ਮੀਤ ਪ੍ਰਧਾਨ, ਗੁਰਤੇਜ ਸਿੰਘ ਖ਼ਜ਼ਾਨਚੀ, ਰਾਮਾ ਸਿੰਘ ਜਨਰਲ ਸਕੱਤਰ, ਮੱਘਰ ਸਿੰਘ ਜਥੇਬੰਦਕ ਸਕੱਤਰ ਅਤੇ ਰਾਮਾ ਸਿੰਘ ਤੇ ਬਿੱਲੂ ਸਿੰਘ ਨੂੰ ਪ੍ਰੈੱਸ ਸਕੱਤਰ ਵਜੋਂ ਚੁਣਿਆ ਗਿਆ | ਚੋਣ ਦੌਰਾਨ ਯੂਨੀਅਨ ਵਲੋਂ 6 ਅਪ੍ਰੈਲ ਨੂੰ ਜ਼ਿਲ੍ਹਾ ਹੈਡਕੁਆਰਟਰਾਂ ਵਿਖੇ ਮਨਾਏ ਜਾਣ ਵਾਲੇ ਸਾਮਰਾਜ ਵਿਰੋਧੀ ਦਿਵਸ ਦੀਆਂ ਤਿਆਰੀਆਂ ਸਬੰਧੀ ਡਿਊਟੀਆਂ ਵੀ ਲਗਾਈਆਂ ਗਈਆਂ | ਇਸ ਮੌਕੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ, ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ, ਜ਼ਿਲ੍ਹਾ ਪ੍ਰਚਾਰ ਸਕੱਤਰ ਸਿਮਰਨਜੀਤ ਸਿੰਘ ਕੁੱਲਰੀਆਂ, ਨੈਬ ਸਿੰਘ ਕੁੱਲਰੀਆਂ, ਹੇਮਰਾਜ ਸਿੰਘ, ਚਿੜੀਆ ਸਿੰਘ, ਗੁਰਦੀਪ ਸਿੰਘ ਖ਼ਿਆਲਾ ਆਦਿ ਹਾਜ਼ਰ ਸਨ |