ਮਾਨਸਾ, 2 ਅਪ੍ਰੈਲ (ਵਿ.ਪ੍ਰਤੀ.)- ਥਾਣਾ ਬਰੇਟਾ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਅੰਕਿਤ ਕੁਮਾਰ ਤੇ ਨਿਤੀਸ਼ ਕੁਮਾਰ ਵਾਸੀ ਬਰੇਟਾ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਉਨ੍ਹਾਂ ਕੋਲੋਂ 10 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਉਕਤ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |