09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਨੰਬਰਦਾਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਹੋਈ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 03-04-2026

ਮਾਨਸਾ, 2 ਅਪ੍ਰੈਲ (ਫੱਤੇਵਾਲੀਆ)-ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰਨੇ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ ਨੰਬਰਦਾਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਸੱਤਾ ਹਾਸਿਲ ਕਰਨ ਉਪਰੰਤ 4 ਵਰਿ੍ਹਆਂ ਬਾਅਦ ਵੀ ਮੰਗਾਂ ਨੂੰ ਬੂਰ ਨਹੀਂ ਪਿਆ | ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੇ ਕੰਮਾਂ 'ਚ ਕੁਝ ਸਾਬਕਾ ਐਮ.ਸੀ. ਜਾਂ ਪੰਚ ਅਤੇ ਕੁਝ ਤਹਿਸੀਲਾਂ 'ਚ ਬਾਹਰਲੇ ਪਿੰਡਾਂ ਦੇ ਨੰਬਰਦਾਰਾਂ ਵਲੋਂ ਤਸਦੀਕ ਕੀਤੀ ਜਾ ਰਹੀ ਹੈ, ਜਿਸ ਦੇ ਰੋਸ 'ਚ ਨੰਬਰਦਾਰ ਯੂਨੀਅਨ ਵਲੋਂ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਸਮੇਤ ਇੱਥੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ | ਉਨ੍ਹਾਂ ਨੰਬਰਦਾਰੀ ਜੱਦੀ-ਪੁਸ਼ਤੀ ਕਰਨ ਅਤੇ ਮਾਣ ਭੱਤੇ 'ਚ ਵਾਧਾ ਕਰਨ ਦੀ ਮੰਗ ਕੀਤੀ | ਇਸ ਮੌਕੇ ਬਿੱਕਰ ਸਿੰਘ ਹਸਨਪੁਰ, ਗੁਰਵਿੰਦਰ ਸਿੰਘ ਟਾਂਡੀਆਂ, ਸੁਖਦੇਵ ਸਿੰਘ ਦਰਿਆਪੁਰ, ਅਮਰੀਕ ਸਿੰਘ ਖੁਡਾਲ, ਗੁਰਤੇਜ ਸਿੰਘ ਬਣਾਂਵਾਲੀ, ਗਮਦੂਰ ਸਿੰਘ ਬਹਾਦਰਪੁਰ, ਨਿਰਮਲ ਸਿੰਘ ਤਾਮਕੋਟ, ਰਘਵੀਰ ਸਿੰਘ ਉੱਭਾ, ਸੁਖਰਾਜ ਸਿੰਘ ਫਫੜੇ, ਮਲਕੀਤ ਸਿੰਘ ਫਫੜੇ, ਹਰਬੰਸ ਸਿੰਘ ਭੁਪਾਲ, ਕੁਲਵੰਤ ਸਿੰਘ ਰਮਦਿੱਤੇਵਾਲਾ, ਮਨਦੀਪ ਸਿੰਘ ਕਣਕਵਾਲ, ਬਲਵਿੰਦਰ ਸਿੰਘ ਮਲਕੋਂ, ਗੁਰਜੀਤ ਸਿੰਘ ਬੱਪੀਆਣਾ, ਧਰਮਿੰਦਰ ਸਿੰਘ ਬਰਨਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਇਕਾਈ ਘੋਲੀਆ ਕਲਾਂ ਦੀ ਚੋਣ ਅਗਲੀ ਖ਼ਬਰ 10 ਗ੍ਰਾਮ ਚਿੱਟਾ ਬਰਾਮਦ
Ad Position 24