ਸਮਾਧ ਭਾਈ, 2 ਅਪ੍ਰੈਲ (ਜਗਰੂਪ ਸਿੰਘ ਸਰੋਆ)-ਪੰਜਾਬ ਫ਼ੋਟੋ ਗਰਾਫ਼ਰ ਐਸੋਸੀਏਸ਼ਨ ਇਕਾਈ ਘੋਲੀਆ ਕਲਾਂ ਦੀ ਪਲੇਠੀ ਚੋਣ ਲਈ ਵੱਖ-ਵੱਖ ਪਿੰਡਾਂ ਦੇ ਫੋਟੋ ਗ੍ਰਾਫਰਾਂ ਦੀ ਅਹਿਮ ਮੀਟਿੰਗ ਡ੍ਰੀਮਲੈਂਡ ਰੀਜ਼ੋਰਟ ਸਮਾਧ ਭਾਈ ਵਿਖੇ ਹੋਈ | ਇਸ ਮੌਕੇ ਸਰਬਸੰਮਤੀ ਨਾਲ ਸਵਰਨਜੀਤ ਸਿੰਘ ਘੋਲੀਆ ਨੂੰ ਪ੍ਰਧਾਨ, ਅਸ਼ੋਕ ਕੁਮਾਰ ਗਿੱਲ ਬਾਘਾ ਪੁਰਾਣਾ ਨੂੰ ਉਪ ਪ੍ਰਧਾਨ ਦਲਜੀਤ ਸਿੰਘ ਮੋਠਾ ਨੂੰ ਸੈਕਟਰੀ, ਚਰਨਜੀਤ ਸਿੰਘ ਲੱਕੀ ਬਾਘਾ ਪੁਰਾਣਾ ਨੂੰ ਕੈਸ਼ੀਅਰ ਤੇ ਅਮਨ ਘੋਲੀਆ ਨੂੰ ਮੀਡੀਆ ਸੰਚਾਲਕ ਚੁਣਿਆਂ ਗਿਆ | ਇਸ ਤੋਂ ਇਲਾਵਾ ਕੁਲਜਿੰਦਰ ਸਿੰਘ ਬਾਘਾ ਪੁਰਾਣਾ, ਨਿਰਮਲ ਸਿੰਘ, ਨਿਰਭੈ ਸਿੰਘ ਜੱਸੀ ਤੇ ਕੁਲਵੰਤ ਸਿੰਘ ਘੋਲੀਆ ਨੂੰ ਡੈਲੀਗੇਟ ਚੁਣਿਆ ਗਿਆ | ਇਸ ਮੌਕੇ ਦਵਿੰਦਰ ਸ਼ਰਮਾ, ਗੁਰਬਚਨ ਸਿੰਘ ਬਾਘਾ ਪੁਰਾਣਾ, ਨਰਿੰਦਰ ਸਿੰਘ ਢਿਲਵਾਂ, ਰਾਮ ਸਿੰਘ ਘੋਲੀਆ, ਸੰਦੀਪ ਚੜਿੱਕ, ਜਗਤਾਰ ਸਿੰਘ ਬੁੱਟਰ, ਬਿੰਦਰ ਸਿੰਘ ਖੋਟਾ, ਲਾਲੀ ਕੋਟਲਾ ਰਾਏਕਾ, ਕੁਲਵੰਤ ਸਿੰਘ ਮਾਣੰੂਕੇ, ਸ਼ਿੰਗਾਰਾ ਸਿੰਘ, ਕਮਲਜੀਤ ਸਿੰਘ ਭੋਡੀਪੁਰਾ, ਮਨਪ੍ਰੀਤ ਸਿੰਘ ਭੋਡੀਪੁਰਾ, ਅੰਗਰੇਜ਼ ਸਿੰਘ ਚੰਦ ਨਵਾਂ, ਮਨਪ੍ਰੀਤ ਸਿੰਘ ਪੱਪੂ ਘੋਲੀਆ, ਗੋਲਡੀ ਸਮਾਧ ਭਾਈ ਅਤੇ ਬਿੰਦਰ ਮਹਿਰੋਂ ਆਦਿ ਸ਼ਾਮਲ ਸਨ |