14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹਨੇਰੀ ਨਾਲ ਪਈ ਬਾਰਿਸ਼ ਨੇ ਮਾਨਸਾ ਜ਼ਿਲੇ੍ਹ 'ਚ ਕਣਕ ਦੀ ਫ਼ਸਲ ਧਰਤੀ 'ਤੇ ਵਿਛਾਈ <br/>

Ad Position 21
No active advertisement
ਪਿੰਡ ਭੰਮੇ ਕਲਾਂ ਵਿਖੇ ਮੀਂਹ ਤੇ ਹਨੇਰੀ ਨਾਲ ਧਰਤੀ 'ਤੇ ਵਿਛੀ ਕਣਕ ਦੀ ਫ਼ਸਲ | ਅਜੀਤ ਤਸਵੀਰ <br/> 04-04-2026
ਮਾਨਸਾ, 3 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਮਾਨਸਾ ਜ਼ਿਲੇ੍ਹ 'ਚ ਅੱਜ ਬਹੁਤੀਆਂ ਥਾਵਾਂ 'ਤੇ ਪਏ ਮੀਂਹ ਤੇ ਹਨੇਰੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਧਰਤੀ 'ਤੇ ਵਿਛਾ ਕੇ ਰੱਖ ਦਿੱਤਾ ਹੈ | ਕੁਝ ਦਿਨ ਪਹਿਲਾਂ ਸਰਦੂਲਗੜ੍ਹ ਖੇਤਰ ਦੇ ਦਰਜਨ ਦੇ ਕਰੀਬ ਪਿੰਡਾਂ 'ਚ ਪਏ ਮੀਂਹ ਤੇ ਗੜਿਆਂ ਨਾਲ ਵੱਡਾ ਨੁਕਸਾਨ ਹੋ ਚੁੱਕਿਆ ਹੈ | ਬੀਤੀ ਰਾਤ ਤੇ ਅੱਜ ਦਿਨ ਸਮੇਂ ਹਨੇਰੀ ਲਿਸ਼ਕ ਤੇ ਗਰਜ ਨਾਲ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਫ਼ਿਕਰਾਂ ਨੂੰ ਵਧਾ ਦਿੱਤਾ ਹੈ | ਅੱਧ ਤੋਂ ਵੱਧ ਕਣਕ ਦੀ ਫ਼ਸਲ ਪੱਕ ਕੇ ਵੱਢਣ ਲਈ ਤਿਆਰ ਹੈ ਪਰ ਬੇਮੌਸਮੇ ਮੀਂਹ ਨੇ ਕਣਕ ਕਾਸ਼ਤਕਾਰਾਂ ਨੂੰ ਨਿਹੱਥੇ ਕਰ ਕੇ ਰੱਖ ਦਿੱਤਾ ਹੈ | ਕਈ ਥਾਵਾਂ ਉੱਤੇ ਕਣਕ ਦੀ ਫ਼ਸਲ ਨੂੰ ਪਾਣੀ ਲੱਗਿਆ ਸੀ, ਉੱਥੇ ਆਈ ਹਨੇਰੀ ਨੇ ਕਣਕ ਨੂੰ ਧਰਤੀ 'ਤੇ ਵਿਛਾ ਦਿੱਤਾ ਹੈ | ਮੀਂਹ ਨਾਲ ਅਗੇਤੀਆਂ ਬੀਜੀਆਂ ਸਬਜ਼ੀਆਂ, ਭਿੰਡੀ, ਚੌਲੇ, ਗੁਆਰਾ, ਕਰੇਲੇ, ਟਿੰਡੋ ਅਤੇ ਕੱਦੂ ਤੇ ਸ਼ਿਮਲਾ ਮਿਰਚ ਦਾ ਕਾਫ਼ੀ ਨੁਕਸਾਨ ਹੋਇਆ ਦੱਸਿਆ ਜਾਂਦਾ ਹੈ | ਬਹੁਤ ਸਾਰੇ ਕਿਸਾਨਾਂ ਨੇ ਗੱਲਬਾਤ ਕਰਨ 'ਤੇ ਦੱਸਿਆ ਕਿ ਇਸ ਨਾਲ ਜਿੱਥੇ ਕਣਕ ਦਾ ਦਾਣਾ ਖ਼ਰਾਬ ਹੋ ਕੇ ਝਾੜ ਘਟੇਗਾ ਉੱਥੇ ਵਢਾਈ ਵੀ ਮਹਿੰਗੀ ਪਵੇਗੀ | ਘੱਟੋ-ਘੱਟ 2 ਤੋਂ 3 ਕੁਇੰਟਲ ਕਣਕ ਦਾ ਨੁਕਸਾਨ ਹੋਣ ਨਾਲ ਜਿੱਥੇ 5 ਤੋਂ 7 ਹਜ਼ਾਰ ਦਾ ਪ੍ਰਤੀ ਏਕੜ ਕਣਕ ਦਾ ਨੁਕਸਾਨ ਹੈ ਉੱਥੇ 1 ਹਜ਼ਾਰ ਹੋਰ ਖ਼ਰਚ ਵਧਣ ਦਾ ਅਨੁਮਾਨ ਹੈ | ਕਈ ਥਾਈਾ ਇਸ ਤੋਂ ਵਧੇਰੇ ਨੁਕਸਾਨ ਦਾ ਅੰਦਾਜ਼ਾ ਹੈ | ਪਿਛਲੇ ਦਿਨਾਂ 'ਚ ਬਾਰਸ਼ ਤੇ ਗੜੇਮਾਰੀ ਨਾਲ ਪਿੰਡ ਭੰਮੇ ਕਲਾਂ, ਭੰਮੇ ਖ਼ੁਰਦ, ਰਾਮਾਨੰਦੀ, ਬਾਜੇਵਾਲਾ, ਦਸੌਂਦੀਆ, ਲਾਲਿਆਂਵਾਲੀ, ਲਖਮੀਰਵਾਲਾ, ਝੰਡਾ ਕਲਾਂ, ਝੰਡਾ ਖ਼ੁਰਦ, ਰੋੜਕੀ, ਭੂੰਦੜ ਅਤੇ ਕਾਹਨੇਵਾਲਾ 'ਚ ਕਣਕਾਂ ਦੇ ਨਾਲ-ਨਾਲ ਸਰੋ੍ਹਾ ਦੀ ਫ਼ਸਲ ਅਤੇ ਸ਼ਿਮਲਾ ਮਿਰਚ ਵੱਡੇ ਪੱਧਰ 'ਤੇ ਨੁਕਸਾਨੀ ਗਈ ਸੀ | ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਬਜ਼ੀਆਂ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਦਾ ਐਨਲਾਈਟੈਂਡ ਕਾਲਜ ਦੇ ਵਿਦਿਆਰਥੀਆਂ ਨੇ ਸਾਹਿਤਕ ਫੇਰਾ ਲਗਾਇਆ <br/> ਅਗਲੀ ਖ਼ਬਰ ਸੜਕ ਦੇ ਨਿਰਮਾਣ 'ਚ ਘਟੀਆ ਮਟੀਰੀਅਲ ਵਰਤਣ ਦਾ ਮੁੱਖ ਮੰਤਰੀ ਨੇ ਲਿਆ ਨੋਟਿਸ
Ad Position 24