ਬਰੇਟਾ, 4 ਅਪ੍ਰੈਲ (ਪਾਲ ਸਿੰਘ ਮੰਡੇਰ)- ਸ਼੍ਰੋਮਣੀ ਅਕਾਲੀ ਦਲ ਵਲੋਂ 7 ਅਪ੍ਰੈਲ ਨੂੰ ਬੁਢਲਾਡਾ ਵਿਖੇ 'ਪੰਜਾਬ ਬਚਾਓ' ਪ੍ਰੋਗਰਾਮ ਤਹਿਤ ਕੀਤੀ ਜਾ ਰਹੀ ਰੈਲੀ ਸਬੰਧੀ ਬਰੇਟਾ ਮੰਡੀ ਵਿਖੇ ਮੀਟਿੰਗ ਕੀਤੀ ਗਈ | ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਅਤੇ ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਕਿ ਪੰਜਾਬ ਵਿਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ, ਉਦੋਂ ਹੀ ਸੂਬੇ ਦਾ ਵਿਕਾਸ ਹੋਇਆ ਹੈ | ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਕਿਉਂਕਿ ਮੌਜੂਦਾ ਆਪ ਸਰਕਾਰ ਤੋਂ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹਨ | ਉਨ੍ਹਾਂ ਕਿਹਾ ਸਰਕਾਰ ਔਰਤਾਂ ਦੇ ਪਿਛਲੇ ਬਕਾਏ ਦੇ 48000 ਰੁਪਏ ਦੇਵੇ ਪਰ ਸਰਕਾਰ ਵਲੋਂ ਇਹ ਕੰਮ ਸ਼ੁਰੂ ਵੀ ਨਹੀਂ ਕੀਤਾ, ਜਿਸ ਕਾਰਨ ਔਰਤਾਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ | ਇਸ ਮੌਕੇ ਦਵਿੰਦਰ ਸਿੰਘ ਚੱਕ ਅਲੀਸ਼ੇਰ, ਰਾਜੇਸ਼ ਸਿੰਗਲਾ, ਜਗਜੀਤ ਸਿੰਘ ਗੋਬਿੰਦਪੁਰਾ, ਸੁਮੇਸ਼ ਬਾਲੀ, ਪ੍ਰਵੇਸ਼ ਗੁਪਤਾ, ਈਸ਼ਵਰ ਮਿੱਤਲ, ਸੰਜੀਵ ਕੁਮਾਰ ਗਰਗ, ਰਾਜੀਵ ਕੁਮਾਰ ਟੋਨੀ, ਪ੍ਰੇਮ ਜਿੰਦਲ, ਲਖਵਿੰਦਰ ਸਿੰਘ ਵਿੱਕੀ, ਰਾਜੀਵ ਕੁਮਾਰ, ਸੁਰਜੀਤ ਸਿੰਘ ਮੰਡੇਰ, ਕਰਤਾਰ ਸਿੰਘ ਚੱਠਾ, ਕੇਸਰ ਸਿੰਘ, ਸਤਗੁਰ ਸਿੰਘ ਗਿੱਲ, ਰਾਕੇਸ਼ ਸ਼ਰਮਾ ਆਦਿ ਹਾਜ਼ਰ ਸਨ |