ਮਾਨਸਾ, 4 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਪੈਨਸ਼ਨਰਜ਼ ਐਸੋਸੀਏਸ਼ਨ ਮਾਨਸਾ ਦੇ ਸ਼ਹਿਰੀ ਅਤੇ ਅਰਧ ਸ਼ਹਿਰੀ ਉਪ ਮੰਡਲ ਦੀ ਜਨਰਲ ਮੀਟਿੰਗ ਲਖਨ ਲਾਲ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਹੋਈ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ | ਮੰਡਲ ਸਕੱਤਰ ਦਰਸ਼ਨ ਸਿੰਘ ਜੋਗਾ ਨੇ ਕਿਹਾ ਕਿ 70 ਸਾਲ 'ਚ ਪਹਿਲੀ ਵਾਰ ਹੋਇਆ ਹੈ ਕਿ 3 ਸਾਲ ਤੋਂ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਬੰਦ ਕਰ ਰੱਖਿਆ ਹੈ ਅਤੇ ਅਦਾਲਤਾਂ ਦੇ ਫ਼ੈਸਲਿਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ | ਉਨ੍ਹਾਂ ਮੁੱਖ ਮੰਤਰੀ ਵਲੋਂ ਬਿਜਲੀ ਮੁਲਾਜ਼ਮਾਂ ਪ੍ਰਤੀ ਬੋਲੇ ਅਪਸ਼ਬਦਾਂ ਦੀ ਨਿੰਦਾ ਕੀਤੀ | ਇਜਰਾਇਲ-ਅਮਰੀਕਾ, ਈਰਾਨ ਜੰਗ ਦੀ ਵਿਆਖਿਆ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜੰਗ ਦਾ ਦੁਨੀਆ ਭਰ ਦੇ ਮਿਹਨਤਕਸ਼ ਲੋਕਾਂ 'ਤੇ ਮਾੜਾ ਅਸਰ ਪਵੇਗਾ | ਇਸ ਮੌਕੇ ਹਰਮੀਤ ਸਿੰਘ, ਜਗਮੇਲ ਸਿੰਘ, ਜਗਰਾਜ ਸਿੰਘ ਰੱਲਾ, ਬਿੱਕਰ ਸਿੰਘ ਮੰਘਾਣੀਆਂ, ਮਨਿੰਦਰ ਸਿੰਘ ਜਵਾਹਰਕੇ, ਚਾਨਣ ਰਾਮ, ਦਰਸ਼ਨ ਸਿੰਘ ਜੋਗਾ, ਪਿ੍ਥੀ ਸਿੰਘ, ਦਰਸ਼ਨ ਸਿੰਘ ਮੋਫਰ ਆਦਿ ਹਾਜ਼ਰ ਸਨ |
ਬਿਜਲੀ ਬੋਰਡ ਦੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸਰਕਾਰ 'ਤੇ ਮੰਗਾਂ ਨਾ ਮੰਨਣ ਦਾ ਦੋਸ਼ <br/>
ਅਜੀਤ ਡੈਸਕ
05-04-2026