12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਆੜ੍ਹਤੀ ਐਸੋਸੀਏਸ਼ਨ ਵਲੋਂ ਹੜਤਾਲ ਦੇ ਚੱਲਦਿਆਂ ਮਾਰਕਿਟ ਕਮੇਟੀ ਦਫ਼ਤਰ ਅੱਗੇ ਰੋਸ ਧਰਨਾ <br/>

Ad Position 21
No active advertisement
ਅਜੀਤ ਡੈਸਕ 05-04-2026
ਮਾਨਸਾ, 4 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਆੜ੍ਹਤੀਆ ਐਸੋਸੀਏਸ਼ਨ ਮਾਨਸਾ ਵਲੋਂ ਸਥਾਨਕ ਮਾਰਕਿਟ ਕਮੇਟੀ ਦੇ ਦਫ਼ਤਰ ਅੱਗੇ ਰੋਸ ਧਰਨਾ ਲਗਾਇਆ ਗਿਆ | ਪੰਜਾਬ ਸਰਕਾਰ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਕਾਬਲੇ-ਗ਼ੌਰ ਰਹੇ ਆੜ੍ਹਤੀ ਪਹਿਲੀ ਅਪ੍ਰੈਲ ਤੋਂ ਹੜਤਾਲ 'ਤੇ ਚੱਲ ਰਹੇ ਹਨ | ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੋਸ਼ ਲਗਾਇਆ ਕਿ ਰਾਜ ਸਰਕਾਰ ਆੜ੍ਹਤੀਆਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਅਣਗੌਲਿਆ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਜੂਨ 2024 'ਚ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਜੋ ਕੇਂਦਰ ਸਰਕਾਰ ਆੜ੍ਹਤੀਆਂ ਨੂੰ ਕਮਿਸ਼ਨ ਘੱਟ ਦੇ ਰਹੀ ਹੈ, ਦੀ ਭਰਪਾਈ ਸੂਬਾ ਸਰਕਾਰ ਕਰੇਗੀ ਪਰ ਪਿਛਲੇ ਦਿਨੀਂ ਮੀਟਿੰਗ ਦੌਰਾਨ ਉਹ ਵਾਅਦੇ ਤੋਂ ਮੁੱਕਰ ਗਏ | ਉਨ੍ਹਾਂ ਮੰਗ ਕੀਤੀ ਕਿ ਕਣਕ ਅਤੇ ਝੋਨੇ 'ਤੇ ਘੱਟੋ ਘੱਟ 2.50 ਫ਼ੀਸਦੀ ਆੜ੍ਹਤ ਲਾਜ਼ਮੀ ਲਾਗੂ ਕੀਤੀ ਜਾਵੇ | ਦਾਨੇਵਾਲੀਆ ਨੇ ਕਿਹਾ ਕਿ ਜਿਵੇਂ ਫ਼ਸਲਾਂ ਦੇ ਰੇਟ ਵੱਧ ਰਹੇ ਹਨ, ਆੜ੍ਹਤ ਦੀ ਪ੍ਰਤੀਸ਼ਤਤਾ ਘਟ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਵੇਲੇ 2 ਪ੍ਰਤੀਸ਼ਤ ਤੋਂ ਆੜ੍ਹਤ ਘਟ ਗਈ ਹੈ ਜਦਕਿ ਆੜ੍ਹਤੀਆਂ ਨੂੰ ਜੋ ਖਰਚੇ ਪੈਂਦੇ ਹਨ, ਉਹ ਦਿਨੋ ਦਿਨ ਵਧ ਰਹੇ ਹਨ | ਧਰਨੇ ਨੂੰ ਜਨਰਲ ਸਕੱਤਰ ਰਮੇਸ਼ ਟੋਨੀ, ਵਾਈਸ ਪ੍ਰਧਾਨ ਰਾਕੇਸ਼ ਕਾਕੂ, ਚੰਦਰ ਕਾਂਤ ਕੂਕੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੱਤਪਾਲ ਝੇਰਿਆਂਵਾਲੀ, ਸ਼ਸੀ ਨੰਦਗੜ੍ਹ, ਸਤੀਸ਼ ਗੋਬਿੰਦੀ, ਲਾਹਲਾ ਬਾਗੜੀ, ਤਰਸੇਮ ਕੱਦੂ, ਰੋਸ਼ਨ ਲਾਲ, ਮਨੀ ਬਾਂਸਲ, ਅਮਰ ਨਾਥ, ਜਸਪਾਲ ਸੱਦੇਵਾਲੀਆ, ਸੁਰੇਸ਼ ਰਾਏਪੁਰ, ਪੁਨੀਤ ਭੰਮਾ, ਭੋਲਾ ਫੱਤਾ, ਸੁਭਾਸ ਅੱਕਾਂਵਾਲੀ, ਵਿਵੇਕ ਵਿਸ਼ੂ ਭੈਣੀਵਾਲੇ, ਕੋਕ ਬਰਨਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ ਵਿਤਕਰੇ ਖ਼ਿਲਾਫ਼ ਮਜ਼ਦੂਰਾਂ ਨੇ ਰੋਸ ਪ੍ਰਗਟਾਇਆ <br/> ਅਗਲੀ ਖ਼ਬਰ ਐੱਸ.ਡੀ. ਕਾਲਜ 'ਚ 'ਪਟਕਥਾ ਲੇਖਣ' ਵਿਸ਼ੇ 'ਤੇ ਵਰਕਸ਼ਾਪ ਕਰਵਾਈ <br/>
Ad Position 24