ਬੁਢਲਾਡਾ, 6 ਅਪ੍ਰੈਲ (ਸਵਰਨ ਸਿੰਘ ਰਾਹੀ)- ਸ਼੍ਰੋਮਣੀ ਅਕਾਲੀ ਦਲ ਵਲੋਂ 7 ਅਪ੍ਰੈਲ ਨੂੰ ਜੀਰੀ ਯਾਰਡ ਬੁਢਲਾਡਾ ਵਿਖੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੇ ਸਮੁੱਚੇ ਪ੍ਰਬੰਧਾਂ ਦੀ ਪ੍ਰੀਖਿਆ ਲਈ ਰੈਲੀ ਸਥਾਨ 'ਤੇ ਮੀਟਿੰਗ ਕੀਤੀ ਗਈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਬੀਰੋਕੇ, ਠੇਕੇਦਾਰ ਗੁਰਪਾਲ ਸਿੰਘ, ਸਾਬਕਾ ਚੇਅਰਮੈਨ ਬੱਲਮ ਸਿੰਘ ਕਲੀਪੁਰ, ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ, ਦਵਿੰਦਰ ਸਿੰਘ ਚੱਕ ਅਲੀਸ਼ੇਰ, ਰਜਿੰਦਰ ਸਿੰਘ ਝੰਡਾ, ਜਸਵੀਰ ਸਿੰਘ ਜੱਸੂ ਕੁੱਲਰੀਆਂ, ਜੋਗਾ ਸਿੰਘ, ਤਾਰਾ ਸਿੰਘ ਵਿਰਦੀ, ਕਰਮਜੀਤ ਸਿੰਘ ਮਾਘੀ, ਜਸਵੀਰ ਸਿੰਘ ਜੱਸੀ, ਸੋਈ ਦੇ ਪ੍ਰਧਾਨ ਗਗਨ ਉੱਪਲ, ਬਲਬੀਰ ਸਿੰਘ ਉੱਪਲ, ਨਛੱਤਰ ਸਿੰਘ ਸੰਧੂ ਬੱਛੋਆਣਾ, ਰੂਬਲ ਭੀਖੀ, ਹੰਸ ਰਾਜ ਅਹਿਮਦਪੁਰ ਤੋਂ ਇਲਾਵਾ ਵੱਡੀ ਤਾਦਾਦ ਵਿਚ ਅਕਾਲੀ ਆਗੂ ਸ਼ਾਮਿਲ ਹੋਏ | ਆਗੂਆਂ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਪਿੰਡ ਪੱਧਰ ਤੱਕ ਕੀਤੀਆਂ ਗਈਆਂ ਵਰਕਰ ਮੀਟਿੰਗਾਂ ਦੌਰਾਨ ਦੇਖਿਆ ਕਿ ਲੋਕਾਂ 'ਚ ਪਾਰਟੀ ਆਗੂਆਂ ਨੂੰ ਸੁਣਨ ਲਈ ਭਾਰੀ ਉਤਸ਼ਾਹ ਹੈ |