ਮਾਨਸਾ, 6 ਅਪ੍ਰੈਲ (ਧਾਲੀਵਾਲ)-ਦੀ ਮਾਨਸਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਦੇ ਅਹੁਦੇਦਾਰਾਂ ਦੀ ਚੋਣ 'ਚ ਰਣਵੀਰ ਸਿੰਘ ਕਾਕਾ ਮਾਨਸ਼ਾਹੀਆ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਨਵਜੋਤ ਸਿੰਘ ਮਾਨਸ਼ਾਹੀਆ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਜੰਟ ਸਿੰਘ ਬਾਬਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਨਵ-ਨਿਯੁਕਤ ਪ੍ਰਧਾਨ ਨੇ ਅਹੁਦਾ ਸੰਭਾਲਦਿਆਂ ਕਿਹਾ ਕਿ ਉਹ ਸਭਾ ਦੀ ਭਲਾਈ ਤੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਮਨ ਢੂੰਡਾ, ਐਡਵੋਕੇਟ ਅਮਨਪ੍ਰੀਤ ਭੁੱਲਰ, ਗੁਰਪ੍ਰੀਤ ਸਿੰਘ, ਧਰਮਿੰਦਰ ਸਿੰਘ ਕਾਲਾ, ਜਗਤਾਰ ਮਾਨ, ਹਰਪ੍ਰੀਤ ਸਿੰਘ ਸਰਾਂ, ਅਮਨਦੀਪ ਸਿੰਘ ਅੱਪੂ, ਸਕੱਤਰ ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਜਗਦੇਵ ਸਿੰਘ ਜੱਗਾ, ਗਗਨਦੀਪ ਸਿੰਘ, ਗੁਰਚਰਨ ਕੌਰ, ਕਰਤਾਰ ਕੌਰ ਆਦਿ ਹਾਜ਼ਰ ਸਨ |