21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਏ.ਆਈ. ਯੁਕਤ ਕਲਾਸ ਰੂਮ ਸੁਵਿਧਾ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 07-04-2026
ਬੁਢਲਾਡਾ, 6 ਅਪ੍ਰੈਲ (ਸਵਰਨ ਸਿੰਘ ਰਾਹੀ)-ਗੁਰੂ ਨਾਨਕ ਕਾਲਜ ਬੁਢਲਾਡਾ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਯੁਕਤ ਕਲਾਸ ਰੂਮ ਦੀ ਸਹੂਲਤ ਦੇਣ ਵਾਲੀ ਇਲਾਕੇ ਦੀ ਪਹਿਲੀ ਸੰਸਥਾ ਬਣ ਗਈ ਹੈ | ਪਿ੍ੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਇਸ ਰੂਮ ਦੀ ਸ਼ੁਰੂਆਤ ਗੁਰਪ੍ਰੀਤ ਸਿੰਘ ਝੱਬਰ ਮੈਂਬਰ ਤੇ ਮੇਜਰ ਸਿੰਘ ਢਿੱਲੋਂ ਮੈਂਬਰ ਅੰਤਿ੍ੰਗ ਕਮੇਟੀ, ਬਾਬਾ ਬੂਟਾ ਸਿੰਘ ਗੁੜਥੜੀ ਤੇ ਗੁਰਮੀਤ ਸਿੰਘ ਬੂਹ (ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ) ਅਤੇ ਇੰਜ. ਸੁਖਮਿੰਦਰ ਸਿੰਘ ਸਕੱਤਰ (ਵਿੱਦਿਆ) ਵਲੋਂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਾਲਜ ਦੇ ਹਰ ਵਿਭਾਗ ਵਿਚ ਇਹ ਏ.ਆਈ. ਯੁਕਤ ਸਮਾਰਟ ਕਲਾਸ ਰੂਮ ਬਣਾਏ ਗਏ ਹਨ, ਜਿਸ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਹੁਣ ਜਿੱਥੇ ਆਪਣੇ ਸਿਲੇਬਸ ਨਾਲ ਸਬੰਧਿਤ ਹਰ ਸਮਗਰੀ (ਵੀਡੀਓ, ਆਡੀਓ ਅਤੇ ਪੀ.ਪੀ.ਟੀ.) ਮੁਹੱਈਆ ਹੋਵੇਗੀ ਉੱਥੇ ਵਿਦਿਆਰਥੀਆਂ ਨੂੰ ਆਪਣਾ ਸਿਲੇਬਸ ਸਮਝਣ 'ਚ ਵੀ ਵੱਡੀ ਮਦਦ ਮਿਲੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਏ.ਆਈ. ਆਧਾਰਿਤ ਸਮਾਰਟ ਕਲਾਸ ਰੂਮਾਂ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਣ ਵਾਲਾ ਸਾਰਾ ਲੈਕਚਰ ਐਪ ਦੇ ਰਾਹੀਂ ਤੁਰੰਤ ਉਨ੍ਹਾਂ ਦੇ ਅਕਾਊਾਟ ਵਿਚ ਪਹੁੰਚ ਜਾਵੇਗਾ | ਇਸ ਮੌਕੇ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਫ਼ਰੰਟ ਪੰਜਾਬ ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੰਗ-ਪੱਤਰ ਦੇਣ ਦਾ ਫ਼ੈਸਲਾ ਅਗਲੀ ਖ਼ਬਰ ਸ਼ਹਿਰ 'ਚ ਸੀਵਰੇਜ ਸਮੱਸਿਆ ਗੰਭੀਰ, 30.71 ਲੱਖ ਰੁਪਏ ਦੀ ਪ੍ਰਵਾਨਗੀ <br/>
Ad Position 24