21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਮੁਸਲਿਮ ਫ਼ਰੰਟ ਪੰਜਾਬ ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੰਗ-ਪੱਤਰ ਦੇਣ ਦਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 07-04-2026

ਮਾਨਸਾ, 6 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਮੁਸਲਿਮ ਫ਼ਰੰਟ ਪੰਜਾਬ ਦੀ ਇੱਥੇ ਹੋਈ ਮੀਟਿੰਗ ਦੌਰਾਨ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਚਰਚਾ ਕੀਤੀ ਗਈ | ਫ਼ਰੰਟ ਦੇ ਸੂਬਾ ਪ੍ਰਧਾਨ ਹਾਜੀ ਐਚ.ਆਰ. ਮੋਫਰ ਨੇ ਦੱਸਿਆ ਕਿ ਪਿਛਲੇ ਲੇਖੇ ਜੋਖੇ ਤੋਂ ਇਲਾਵਾ 2027 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਹਲਕਾ ਇੰਚਾਰਜਾਂ ਅਤੇ ਪ੍ਰਧਾਨਾਂ ਨੂੰ ਮੁਸਲਿਮ ਭਾਈਚਾਰੇ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਮੰਗ ਪੱਤਰ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਮੁਸਲਮਾਨਾਂ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਮਾਮਲਿਆਂ ਨੂੰ ਚੋਣ ਮਨੋਰਥ ਪੱਤਰ 'ਚ ਥਾਂ ਨਹੀਂ ਦਿੰਦੀ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਬਰਸਤਾਨਾਂ ਦੀ ਚਾਰਦੀਵਾਰੀ ਲਈ ਫ਼ੰਡ ਕਾਇਮ ਕੀਤਾ ਜਾਵੇ ਅਤੇ ਮੁਸਲਿਮ ਭਾਈਚਾਰੇ ਲਈ ਧਾਰਮਿਕ ਸਥਾਨ ਤੇ ਕਮਿਊਨਿਟੀ ਹਾਲ ਲਈ ਥਾਂ ਮੁਹੱਈਆ ਕਰਵਾਈ ਜਾਵੇ | ਇਸ ਮੌਕੇ ਸੂਬਾ ਚੇਅਰਮੈਨ ਡਾ. ਫ਼ਕੀਰ ਮੁਹੰਮਦ, ਕਰਮਦੀਨ ਖ਼ਾਨ, ਨੂਰ ਮੁਹੰਮਦ ਲੰਡੇ, ਐਡਵੋਕੇਟ ਨਾਹਰ ਦੀਨ, ਦਰਸ਼ਨ ਖ਼ਾਨ, ਡਾ. ਹਸਨ ਸਰਦਾਰ, ਸਵਰਨ ਗੋਰੀਆ, ਹਾਜੀ ਨਜ਼ੀਰ ਮੁਹੰਮਦ, ਡਾ. ਮਹਿਬੂਬ ਅਖ਼ਤਰ, ਸ਼ਿੰਗਾਰਾ ਖ਼ਾਨ, ਰਵੀ ਖ਼ਾਨ, ਅਜੈਬ ਖ਼ਾਨ, ਰਫ਼ੀਕ ਖ਼ਾਨ, ਜਗਸੀਰ ਖ਼ਾਨ, ਡਾ. ਅਕਬਰ ਟੋਨੀ, ਗੁਫਰਾਨ ਖ਼ਾਨ ਕੁਰੈਸ਼ੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਡਾਇਰੈਕਟਰ ਦੇ ਨਾਂਅ ਸੀ.ਡੀ.ਪੀ.ਓ. ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਏ.ਆਈ. ਯੁਕਤ ਕਲਾਸ ਰੂਮ ਸੁਵਿਧਾ ਦਾ ਉਦਘਾਟਨ
Ad Position 24