ਬੁਢਲਾਡਾ, 6 ਅਪ੍ਰੈਲ (ਸਵਰਨ ਸਿੰਘ ਰਾਹੀ)- ਸੀਨੀਅਰ ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਅਤੇ ਮੰਡਲ ਪ੍ਰਧਾਨ ਕੁਸ਼ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਭਾਰਤੀ ਜਨਤਾ ਪਾਰਟੀ ਦਾ 47ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ | ਵਰਕਰਾਂ ਨੇ ਲੱਡੂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀਆਂ ਵੱਡੀਆਂ ਰਾਸ਼ਟਰੀ ਪਾਰਟੀਆਂ ਚੋਂ ਇਕ ਹੈ, ਲੋਕ ਪੁਰਸ਼ ਵੱਲਭ ਭਾਈ ਪਟੇਲ ਸਮੇਤ ਅਨੇਕਾਂ ਦੇਸ਼ ਭਗਤਾ ਨੇ ਇਸ ਪਾਰਟੀ ਦੀ ਅਗਵਾਈ ਕੀਤੀ ਜਦਕਿ ਮੌਜੂਦਾ ਸਮੇਂ ਨਰਿੰਦਰ ਭਾਈ ਮੋਦੀ, ਅਮਿਤ ਸ਼ਾਹ ਅਤੇ ਨਿਤਿਨ ਨਵੀਨ ਜਿਹੇ ਦਿੱਗਜ ਆਗੂਆਂ ਦੀ ਅਗਵਾਈ ਹੇਠ ਪਾਰਟੀ ਦੇ ਹਰ ਛੋਟੇ -ਵੱਡੇ ਆਗੂ ਤੇ ਵਰਕਰ ਵੱਲੋਂ ਦੇਸ਼ ਦੇ ਵਿਕਾਸ ਅਤੇ ਤਰੱਕੀ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੌਕੇ ਕੌਂਸਲਰ ਪ੍ਰੇਮ ਕੁਮਾਰ ਗਰਗ, ਇੰਜ: ਅਮਨਦੀਪ ਸਿੰਘ ਗੁਰੂ, ਸੰਜੀਵ ਕੁਮਾਰ, ਓਮ ਪ੍ਰਕਾਸ਼, ਪ੍ਰੇਮ ਸਾਗਰ, ਮਹਿੰਦਰ ਪਾਲ, ਦਲਜੀਤ ਸਿੰਘ ਦਰਸ਼ੀ, ਦੀਪਕ ਕੁਮਾਰ, ਅੰਮਿ੍ਤ ਪਾਲ ਬਾਲਮੀਕੀ, ਕਾਲੀ, ਪਿ੍ੰਸ ਕੁਮਾਰ ਘੁੱਦਾ ਆਦਿ ਮੌਜੂਦ ਸਨ |