ਬੁਢਲਾਡਾ, 6 ਅਪ੍ਰੈਲ (ਸਵਰਨ ਸਿੰਘ ਰਾਹੀ)- ਭਾਰਤ ਵਿਕਾਸ ਪ੍ਰੀਸ਼ਦ ਬੁਢਲਾਡਾ ਵਲੋਂ ਸਥਾਨਕ ਸ਼ਿਵ ਸ਼ਕਤੀ ਭਵਨ ਵਿਖੇ 'ਪਰਿਵਾਰ ਮਿਲਨ ਸਮਾਰੋਹ' ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਪ੍ਰੀਸ਼ਦ ਦੇ ਨਵੇਂ ਪ੍ਰਧਾਨ ਜੈਨੀ ਕਾਠ ਸਿੰਗਲਾ ਐਡਵੋਕੇਟ ਨੇ ਪਰਿਸ਼ਦ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਵਾਅਦਾ ਕੀਤਾ | ਸਕੱਤਰ ਮੁਕੇਸ਼ ਕੁਮਾਰ ਐਡਵੋਕੇਟ ਨੇ ਕਿਹਾ ਕਿ ਨਵੀਂ ਟੀਮ ਪ੍ਰੀਸ਼ਦ ਦੇ ਹਰੇਕ ਮੈਂਬਰ ਦਾ ਸਤਿਕਾਰ ਕਰਦਿਆਂ ਸਭਨਾਂ ਦੇ ਸਹਿਯੋਗ ਸਦਕਾ ਪਰਿਸ਼ਦ ਨੂੰ ਉਚਾਈਆਂ 'ਤੇ ਪਹੰੁਚਾਉਣ ਦੀ ਕੋਸ਼ਿਸ਼ ਕਰੇਗੀ | ਇਸ ਮੌਕੇ ਖ਼ਜ਼ਾਨਚੀ ਬੌਬੀ ਬਾਂਸਲ, ਬਿਮਲ ਕੁਮਾਰ ਜੈਨ, ਨਰੇਸ਼ ਕੁਮਾਰ ਗੋਇਲ, ਸੁਰਿੰਦਰ ਕੁਮਾਰ ਗਰਗ, ਪ੍ਰੇਮ ਭੂਸ਼ਣ, ਦੀਪਕ ਗੋਇਲ, ਮੋਹਨ ਲਾਲ ਜੈਨ, ਜਸਵੰਤ ਰਾਏ ਸਿੰਗਲਾ, ਰਾਜ ਮਿੱਤਲ ਸੀ. ਏ., ਵਿੱਕੀ ਸਿੰਗਲਾ, ਪਰਦੀਪ ਬਾਂਸਲ, ਅਰੁਣ ਮਿੱਤਲ, ਮਨੀਸ਼ ਕੁਮਾਰ, ਡਾ: ਰਾਜੇਸ਼ ਸਿੰਗਲਾ, ਯੋਗੇਸ਼ ਸ਼ਰਮਾ, ਹਰੀਸ਼ ਗਰਗ, ਦੇਸ ਰਾਜ ਬਾਂਸਲ, ਅਮਿਤ ਜਿੰਦਲ ਸਾਬਕਾ ਪ੍ਰਧਾਨ, ਸੁਨੀਲ ਕੁਮਾਰ ਸਕੱਤਰ, ਸਤੀਸ਼ ਸਿੰਗਲਾ ਆਦਿ ਹਾਜ਼ਰ ਸਨ |