ਰਾਮਪੁਰਾ ਫੂਲ, 8 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਭਾਜਪਾ ਦੀ ਰਾਮਪੁਰਾ ਫੂਲ ਇਕਾਈ ਦੇ ਸੀਨੀਅਰ ਆਗੂਆਂ ਵਲੋਂ ਵਾਤਾਵਰਨ ਦੀ ਸੰਭਾਲ ਦਾ ਹੋਕਾ ਦਿੰਦਿਆਂ ਸਥਾਨਕ ਬੀੜ ਵਿਖੇ ਬੂਟੇ ਲਗਾਏ ਗਏ¢ ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਮੱਖਣ ਜਿੰਦਲ, ਭਾਰਤ ਭੂਸ਼ਨ ਗਰਗ, ਰਮੇਸ਼ ਗÏਤਮ ਅਤੇ ਸੰਜੀਵ ਕੁਮਾਰ ਸਮੇਤ ਕਈ ਆਗੂਆਂ ਨੇ ਗ੍ਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ (ਰਜਿ.) ਰਾਮਪੁਰਾ ਫੂਲ ਨਾਲ ਰਾਬਤਾ ਕਰਕੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦਾ ਅਹਿਦ ਲਿਆ¢ ਸਮਾਗਮ ਦੌਰਾਨ ਸ਼ਰੀਫ਼ ਸਿਆਸਤਦਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੂੰ ਯਾਦ ਕਰਦਿਆਂ ਭਾਜਪਾ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ¢ ਇਸ ਮੌਕੇ ਅਤੁੱਲ ਗੋਇਲ, ਸੰਜੇ ਤਨਵਰ, ਮੋਹਿਤ ਕੋਹਲੀ, ਰਵੀ ਭਾਰਤੀ, ਪੱਪੂ ਰਾਮ, ਜਸਪਾਲ ਅਤੇ ਰੁਲੀਆ ਰਾਮ ਨੇ ਵੀ ਵਾਤਾਵਰਨ ਸੇਵਾ ਵਿਚ ਹਿੱਸਾ ਪਾਇਆ¢ ਭਾਜਪਾ ਟੀਮ ਨੇ ਸੁਸਾਇਟੀ ਦੇ ਕਾਰਜਾਂ ਤੋਂ ਪ੍ਰਭਾਵਿਤ ਹੁੰਦਿਆਂ 5100 ਰੁਪਏ ਦੀ ਮਾਲੀ ਸਹਾਇਤਾ ਭੇਟ ਕੀਤੀ ਅਤੇ ਹਰ ਮਹੀਨੇ ਅਜਿਹੇ ਉਪਰਾਲੇ ਕਰਨ ਦਾ ਭਰੋਸਾ ਦਿੱਤਾ ਗਿਆ¢ ਸਮਾਗਮ ਦੌਰਾਨ ਗ੍ਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਦੇ ਕਨਵੀਨਰ ਧਰਮਪਾਲ ਢੱਡਾ, ਪ੍ਰਧਾਨ ਧਰਮਵੀਰ ਖੰਨਾ ਅਤੇ ਸੀਨੀਅਰ ਮੈਂਬਰ ਮਾਸਟਰ ਸੁਰੇਸ਼ ਕੁਮਾਰ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਅੰਦਰ ਹੁੰਦੀ ਧੱਕੇਸ਼ਾਹੀ ਦੇ ਵਿਰੁੱਧ ਇਕਜੁਟਤਾ ਦਾ ਸਬੂਤ ਦੇਣਾ ਚਾਹੀਦਾ ਹੈ¢ ਸਾਡੀ ਸੁਸਾਇਟੀ ਰੁੱਖਾਂ ਨੂੰ ਹੀ ਆਪਣਾ ਧਰਮ ਮੰਨਦੀ ਹੈ ਕਿਉਂਕਿ ਰੁੱਖ ਹੀ ਜਨਮ ਤੋਂ ਲੈ ਕੇ ਮਰਨ ਤੱਕ ਸਾਡਾ ਸਾਥ ਦਿੰਦੇ ਹਨ¢ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਆਏ ਹੋਏ ਸਾਰੇ ਭਾਜਪਾ