ਸੰਗਤ ਮੰਡੀ, 8 ਅਪ੍ਰੈਲ (ਸੁਖਤੇਜ ਧਾਲੀਵਾਲ)- ਪਿਛਲੇ ਇਕ ਹਫ਼ਤੇ ਤੋਂ ਚੱਲ ਰਹੇ ਖ਼ਰਾਬ ਮÏਸਮ ਕਾਰਨ ਕਿਸਾਨਾਂ ਦੀਆਂ ਚਿੰਤਾਂਵਾਂ ਦਿਨੋਂ ਦਿਨ ਹੋਰ ਵਧ ਰਹੀਆਂ ਹਨ¢ ਇਸ ਵਾਰ ਲਗਾਤਾਰ ਪੈ ਰਹੇ ਮੀਂਹ ਨਾਲ ਕਿਸਾਨਾਂ ਨੂੰ ਆਪਣੀ ਪੱਕ ਕੇ ਤਿਆਰ ਹੋਈ ਫ਼ਸਲ ਸਾਂਭਣ ਦੀ ਚਿੰਤਾ ਬਣੀ ਹੋਈ ਹੈ¢ ਚੇਤ ਮਹੀਨੇ 'ਚ ਬੇਰੁੱਤੇ ਮੀਂਹ ਅਤੇ ਗੜੇ ਪੈਣ ਨਾਲ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀ ਪੱਕੀ ਫ਼ਸਲ ਬਰਬਾਦ ਹੋ ਗਈ ਹੈ ਜਿਸ ਨਾਲ ਉਨ੍ਹਾਂ ਦੀ ਛੇ ਮਹੀਨਿਆਂ ਦੀ ਕਮਾਈ ਮਿੱਟੀ ਵਿੱਚ ਮਿਲ ਗਈ¢ ਦੋ ਦਿਨ ਮÏਸਮ ਸਾਫ਼ ਰਹਿਣ ਨਾਲ ਭਾਵੇਂ ਟਾਂਵੇਂ- ਟਾਂਵੇਂ ਖੇਤਾਂ 'ਚ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਬੀਤੀ ਸ਼ਾਮ ਹੋਈ ਭਾਰੀ ਵਰਖਾ ਤੋਂ ਬਾਅਦ ਕਟਾਈ ਨੂੰ ਫਿਰ ਤੋਂ ਬਰੇਕਾਂ ਲੱਗ ਗਈਆਂ ਹਨ¢ ਜੋ ਅਗਲੇ 7 ਦਿਨਾਂ ਤੱਕ ਵਾਢੀ ਦਾ ਕੰਮ ਚੱਲਣਾ ਮੁਸ਼ਕਿਲ ਹੋ ਗਿਆ ਹੈ¢ ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਤੇ ਤੇਜ਼ ਹਵਾ ਨਾਲ ਪੱਕੀਆਂ ਕਣਕਾਂ ਧਰਤੀ ਤੇ ਵਿਛ ਗਈਆਂ ਜਿਨ੍ਹਾਂ ਦੀ ਵਢਾਈ ਕਰਨੀ ਮੁਸ਼ਕਿਲ ਹੋ ਗਈ ਹੈ ਅਤੇ ਝਾੜ 'ਤੇ ਵੀ ਮਾੜਾ ਅਸਰ ਪਵੇਗਾ¢ਪਿੰਡ ਕੋਟਗੁਰੂ ਦੇ ਬਜ਼ੁਰਗ ਕਿਸਾਨ ਗੁਰਦੇਵ ਸਿੰਘ ਨੇ ਦੱਸਿਆ ਕਿ 90 ਸਾਲ ਦੀ ਉਮਰ ਵਿੱਚ ਪਹਿਲਾਂ ਕਦੇ ਵੀ ਚੇਤ ਮਹੀਨੇ ਅੰਦਰ ਐਨਾ ਮੀਂਹ ਨਹੀ ਪਿਆ ਜਿਸ ਨਾਲ ਪੱਕੀ ਫ਼ਸਲ ਨੂੰ ਨੁਕਸਾਨ ਹੋਇਆ ਹੋਵੇ¢ ਇਸ ਵਾਰ ਤਾਂ ਲੱਗਦਾ ਹੈ ਕਿ ਅੰਨਦਾਤਾ 'ਤੇ ਕੁਦਰਤ ਵੀ ਕਰੋਪੀ ਹੋਈ ਲੱਗਦੀ ਹੈ¢