ਮਾਨਸਾ, 9 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਨਹਿਰੀ ਵਿਭਾਗ ਦੇ ਐਕਸੀਅਨ ਅਤੇ ਐੱਸ. ਡੀ. ਓ. ਦਾ ਘਿਰਾਓ ਕੀਤਾ ਗਿਆ | ਇਹ ਘਿਰਾਓ ਨਹਿਰੀ ਕੋਠੀ ਜਵਾਹਰਕੇ ਵਿਖੇ ਕਿਸਾਨਾਂ ਵਲੋਂ ਬੁਰਜ ਹਰੀ ਮਾਈਨਰ ਦੀ ਮਿਣਤੀ ਨਵੇਂ ਸਿਰਿਓਾ ਕਰਵਾ ਕੇ ਕੱਸੀ ਬਣਾਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ | ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਉਪਰੋਕਤ ਮਾਈਨਰ ਤੋਂ 3 ਬੁਰਜ ਹਰੀ, ਤਾਮਕੋਟ ਅਤੇ ਭੈਣੀਬਾਘਾ ਦੀ ਜ਼ਮੀਨ ਨੂੰ ਸਿੰਚਾਈ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਮਾਈਨਰ ਬਣੇ ਨੂੰ 4 ਦਹਾਕੇ ਹੋ ਚੁੱਕੇ ਹਨ, ਜੋ ਕਾਫੀ ਥਾਵਾਂ ਤੋਂ ਟੁੱਟਿਆ ਪਿਆ ਹੈ | ਮੋਘੇ ਦੀ ਨੁੱਕਰ 'ਤੇ ਵੱਡੇ ਸਫ਼ੈਦੇ ਲੱਗੇ ਹੋਣ ਕਰ ਕੇ ਜਦੋਂ ਵੀ ਝੱਖੜ ਆਉਂਦਾ ਹੈ ਤਾਂ ਇਨ੍ਹਾਂ ਦਰੱਖਤਾਂ ਦੇ ਤਣੇ ਮੋਘੇ ਹੇਠ ਆਉਣ ਕਰ ਕੇ ਪਟੜੀ 'ਚ ਤਰੇੜਾਂ ਪੈ ਜਾਂਦੀਆਂ ਹਨ, ਜਿਸ ਕਾਰਨ ਰਜਬਾਹਾ ਟੁੱਟ ਜਾਂਦਾ ਹੈ, ਜਿਸ ਨਾਲ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ | ਉਨ੍ਹਾਂ ਮੰਗ ਕੀਤੀ ਕਿ ਮੋਘੇ ਦੇ ਰਕਬੇ ਦੀ ਮਿਣਤੀ ਨਵੇਂ ਸਿਰਿਓਾ ਕਰਵਾ ਕੇ ਅਤੇ ਪਟੜੀ ਤੋਂ ਸਫ਼ੈਦੇ ਪੁਟਵਾ ਕੇ ਨਵਾਂ ਮੋਘਾ ਬਣਾਇਆ ਜਾਵੇ | ਧਰਨੇ ਦੌਰਾਨ ਐਕਸੀਅਨ ਗੁਰਸ਼ਰਨ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਭਲਕੇ ਮਿਣਤੀ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ 5 ਦਿਨਾਂ 'ਚ ਮੋਘੇ ਵਾਲੇ ਸਾਰੇ ਰਕਬੇ ਦੀ ਮਿਣਤੀ ਕਰਵਾ ਦਿੱਤੀ ਜਾਵੇਗੀ | ਇਸ ਮੌਕੇ ਭਾਨ ਸਿੰਘ ਬਰਨਾਲਾ, ਮਹਿੰਦਰ ਸਿੰਘ ਖੜਕ ਵਾਲਾ, ਜਗਰਾਜ ਸਿੰਘ ਮਾਨਸਾ,