ਮਾਨਸਾ, 9 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਮੰਗਤ ਰਾਏ ਮੰਗੂ ਦੋਧੀ ਡੇਅਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਭੈਣੀਬਾਘਾ ਜਨਰਲ ਸਕੱਤਰ ਚੁਣੇ ਗਏ ਹਨ | ਸਥਾਨਕ ਦਫ਼ਤਰ ਵਿਖੇ ਜ਼ਿਲ੍ਹਾ ਪੱਧਰੀ ਇਜਲਾਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ 'ਚ ਉਪਰੋਕਤ ਅਹੁਦੇਦਾਰ ਤੋਂ ਇਲਾਵਾ ਜਗਸੀਰ ਸਿੰਘ ਅੱਕਾਂਵਾਲੀ ਸੀਨੀਅਰ ਮੀਤ ਪ੍ਰਧਾਨ, ਲਖਵਿੰਦਰ ਸਿੰਘ ਖ਼ਿਆਲਾ ਤੇ ਰਮਨਦੀਪ ਸਿੰਘ ਕੋਟੜਾ ਮੀਤ ਪ੍ਰਧਾਨ, ਰਾਜੂ ਕੁਮਾਰ ਰਾਹੁਲ ਖ਼ਜ਼ਾਨਚੀ, ਸ਼ਿਵਦਿੱਤ ਸਿੰਘ ਮਾਨਸਾ ਸਹਾਇਕ ਖ਼ਜ਼ਾਨਚੀ, ਨਿਰਭੈ ਸਿੰਘ ਉੱਭਾ ਸਹਾਇਕ ਸਕੱਤਰ, ਕੁਲਵੰਤ ਸਿੰਘ ਕੋਰਵਾਲਾ, ਅਮਨਦੀਪ ਸਿੰਘ ਮੂਸਾ ਪਰਮਜੀਤ ਸਿੰਘ ਭੰਮੇ ਤੇ ਧਰਮਜੀਤ ਸਿੰਘ ਫਫੜੇ ਪ੍ਰੈੱਸ ਸਕੱਤਰ, ਹਰਬੰਸ ਸਿੰਘ ਮੂਸਾ, ਗੁਲਾਬ ਸਿੰਘ ਖ਼ਿਆਲਾ ਤੇ ਬਿੰਦਰ ਸਿੰਘ ਭੰਮੇ ਪ੍ਰਚਾਰ ਸਕੱਤਰ, ਸੱਤਪਾਲ ਸਿੰਘ ਮਾਨਸਾ, ਲਾਭ ਸਿੰਘ ਭੈਣੀਬਾਘਾ, ਰਾਮ ਚੰਦ ਮਾਨਸਾ, ਬਿੰਦਰ ਸਿੰਘ ਭੈਣੀਬਾਘਾ ਤੇ ਕੇਵਲ ਸਿੰਘ ਡੇਲੂਆਣਾ ਨੂੰ ਸਰਪ੍ਰਸਤ, ਗੁਰਵਿੰਦਰ ਸਿੰਘ ਦਲੇਲਵਾਲਾ, ਬਿੰਦਰ ਸਿੰਘ ਰਾਏਪੁਰ ਤੇ ਗੁਰਵਿੰਦਰ ਸਿੰਘ ਕੋਟਲੀ ਚੇਅਰਮੈਨ ਚੁਣਨ ਤੋਂ ਇਲਾਵਾ ਕਾਲਾ ਰਾਮ ਰਾਏਪੁਰ, ਬੂਟਾ ਕੁਮਾਰ, ਨਰਿੰਦਰ ਨਿੰਦੀ, ਕਾਕਾ ਸਿੰਘ ਭੈਣੀ, ਗੋਪਾਲ ਲਾਲਿਆਂਵਾਲੀ ਤੇ ਅਮਰੀਕ ਸਿੰਘ ਰੱਲਾ ਸਲਾਹਕਾਰ ਅਤੇ ਹੈਪੀ ਸਿੰਘ ਖ਼ਿਆਲਾ, ਗੁਰਵਿੰਦਰ ਸਿੰਘ ਤਾਮਕੋਟ, ਅਮਨ ਸ਼ਰਮਾ ਭੈਣੀਬਾਘਾ, ਗੁਰਲਾਲ ਸਿੰਘ, ਸੰਦੀਪ ਸਿੰਘ ਖ਼ਿਆਲਾ, ਜੱਸੀ ਸਿੰਘ ਲਾਲਿਆਂਵਾਲੀ, ਜਗਸੀਰ ਸਿੰਘ ਖੋਖਰ, ਹੈਪੀ ਸਿੰਘ ਉੱਭਾ, ਲਾਡੀ ਸਿੰਘ ਤਾਮਕੋਟ, ਮਨੀ ਸਿੰਘ ਗੇਹਲੇ, ਜਸਪਾਲ ਸਿੰਘ ਲਾਲਿਆਂਵਾਲੀ ਨੂੰ ਕਮੇਟੀ ਮੈਂਬਰ ਬਣਾਇਆ ਗਿਆ |