25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਨੌਰਥਈਸਟ ਕਲਚਰਲ ਫੈਸਟ <br/>

Ad Position 21
No active advertisement
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਨੌਰਥਈਸਟ ਕਲਚਰਲ ਫੈਸਟ ਦਾ ਇਕ ਦਿ੍ਸ਼ | ਤਸਵੀਰ: ਲਵਲੀ <br/> 11-04-2026
ਬਠਿੰਡਾ, 10 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਵਿਚ ਪੜ੍ਹ ਰਹੇ ਉੱਤਰ-ਪੂਰਬੀ ਭਾਰਤ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਾਣਯੋਗ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਅਤੇ ਪ੍ਰੋ: ਵਾਇਸ ਚਾਂਸਲਰ ਪ੍ਰੋ: ਕਿਰਣ ਹਜ਼ਾਰਿਕਾ ਦੀ ਸਰਪ੍ਰਸਤੀ ਹੇਠ 'ਨੌਰਥਈਸਟ ਕਲਚਰਲ ਫੈਸਟ' ਕਰਵਾਇਆ ਗਿਆ | ਇਸ ਕਲਚਰਲ ਫੈਸਟ ਦਾ ਮਕਸਦ ਉੱਤਰ-ਪੂਰਬੀ ਭਾਰਤ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚਕਾਰ ਸੱਭਿਆਚਾਰਕ ਜਾਣ-ਪਛਾਣ ਅਤੇ ਸਮਝ ਨੂੰ ਮਜ਼ਬੂਤ ਕਰਨਾ ਸੀ | ਇਸ ਦੌਰਾਨ ਖੇਤਰ ਦੀ ਵਿਲੱਖਣ ਸੱਭਿਆਚਾਰਕ ਪਰੰਪਰਾਵਾਂ ਨੂੰ ਲੋਕ ਨਾਚ, ਲੋਕ ਗੀਤਾਂ ਅਤੇ ਵੱਖ-ਵੱਖ ਸੱਭਿਆਚਾਰਕ ਪ੍ਰਸਤੁਤੀਆਂ ਰਾਹੀਂ ਦਰਸਾਇਆ ਗਿਆ | ਇਸ ਸਮਾਗਮ ਨੇ ਯੂਨੀਵਰਸਿਟੀ ਦੀ ਸਮਾਵੇਸ਼ੀ ਸੋਚ, ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ | ਇਸ ਮੌਕੇ ਵਾਇਸ-ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸ਼ਾਦ ਤਿਵਾਰੀ, ਪ੍ਰੋ: ਵਾਇਸ ਚਾਂਸਲਰ ਪ੍ਰੋ. ਕਿਰਣ ਹਜ਼ਾਰਿਕਾ, ਵਿਸ਼ੇਸ਼ ਮਹਿਮਾਨ ਗੁਰਪ੍ਰੇਮ ਸਿੰਘ ਲਹਿਰੀ (ਬਿਊਰੋ ਚੀਫ, ਦੈਨਿਕ ਜਾਗਰਣ ਬਠਿੰਡਾ), ਰਜਿਸਟਰਾਰ ਡਾ. ਵਿਜੈ ਸ਼ਰਮਾ, ਫਾਇਨੈਂਸ ਅਫਸਰ ਡਾ. ਰਾਜ ਕੁਮਾਰ ਸ਼ਰਮਾ, ਡੀਨ ਸਟੂਡੈਂਟਸ ਵੈਲਫੇਅਰ ਪ੍ਰੋ. ਸੰਜੀਵ ਠਾਕੁਰ ਸਮੇਤ ਪ੍ਰੋ. ਦੀਪਕ ਚੌਹਾਨ, ਪ੍ਰੋ. ਸੰਤੋਸ਼ ਮਹਾਪਾਤ੍ਰਾ, ਪ੍ਰੋ. ਰਾਜਨ ਭੰਡਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ | ਆਪਣੇ ਸੰਬੋਧਨ ਵਿੱਚ ਵਾਈਸ-ਚਾਂਸਲਰ ਪ੍ਰੋ. ਤਿਵਾਰੀ ਨੇ ਆਯੋਜਕਾਂ ਦੀ ਪ੍ਰਸ਼ੰਸਾ ਕਰਦਿਆਂ ਯੂਨੀਵਰਸਿਟੀ ਵਿਚ ਸਮਾਵੇਸ਼ੀ ਅਤੇ ਮਜ਼ਬੂਤ ਅਕਾਦਮਿਕ ਮਾਹੌਲ ਤਿਆਰ ਕਰਨ ਦੀ ਵਚਨਬੱਧਤਾ ਦੁਹਰਾਈ | ਪ੍ਰੋ-ਵਾਈਸ ਚਾਂਸਲਰ ਪ੍ਰੋ. ਕਿਰਣ ਹਜ਼ਾਰਿਕਾ ਨੇ ਵੀ ਇਸ ਪਹਲ ਦੀ ਸਰਾਹਨਾ ਕਰਦਿਆਂ ਉੱਤਰ-ਪੂਰਬ ਨੂੰ ਟੂਰਿਜ਼ਮ ਅਤੇ ਸੱਭਿਆਚਾਰਕ ਵਿਭਿੰਨਤਾ ਦਾ ਕੇਂਦਰ ਦੱਸਿਆ | ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਕੁਲਗੀਤ ਨਾਲ ਹੋਈ | ਇਸ ਵਿਚ ਅਸਮੀ ਬਿਹੂ ਨਾਚ, ਬੋਡੋ ਨਾਚ, ਮਣਿਪੁਰੀ ਨਾਚ, ਅਰੁਣਾਚਲੀ ਨਾਚ, ਗਾਰੋ ਲੋਕ ਗੀਤ, ਨਾਗਾਲੈਂਡ ਦੀ ਅੰਗਾਮੀ ਜਾਤੀ ਦੀ ਲੋਕ ਕਥਾ ਅਤੇ ਸਾਰੇ ਉੱਤਰ-ਪੂਰਬੀ ਰਾਜਾਂ ਦੀ ਪਰੰਪਰਾਗਤ ਪਹਿਰਾਵੇ ਦੀ ਪ੍ਰਦਰਸ਼ਨੀ ਪੇਸ਼ ਕੀਤੀ ਗਈ | ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਹੋਇਆ, ਜਿਸ ਨਾਲ ਦਰਸ਼ਕਾਂ ਵਿੱਚ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਹੋਰ ਗਹਿਰੀ ਸਮਝ ਪੈਦਾ ਹੋਈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ <br/> ਅਗਲੀ ਖ਼ਬਰ ਦੇਵੀਗੜ੍ਹ ਨਗਰ ਪੰਚਾਇਤ ਖ਼ਿਲਾਫ ਸੰਘਰਸ਼ 'ਚ ਲੋਕਾਂ ਨਾਲ ਡਟ ਕੇ ਖੜ੍ਹਾਂਗੇ - ਸਾਬਕਾ ਵਿਧਾਇਕ ਚੰਦੂਮਾਜਰਾ
Ad Position 24