21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਵਿਕਾਸ ਦੇ ਨਾਂਅ 'ਤੇ ਕਰੋੜਾਂ ਦੇ ਫ਼ੰਡ ਪਰ ਜ਼ਮੀਨੀ ਹਕੀਕਤ 'ਚ ਸੁਰੱਖਿਆ ਪ੍ਰਬੰਧ ਨਾਕਾਮ <br/> ਪਾਵਰਕਾਮ ਦੀ ਲਾਪ੍ਰਵਾਹੀ ਕਾਰਨ ਬੁਢਲਾਡਾ ਸ਼ਹਿਰ 'ਚ ਖੁੱਲੇ੍ਹ ਮੀਟਰ ਬਾਕਸ ਬਣੇ 'ਮੌਤ ਦਾ ਜਾਲ'

Ad Position 21
No active advertisement
ਬੁਢਲਾਡਾ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਲੱਗੇ ਮੀਟਰ ਬਕਸਿਆਂ ਦੇ ਮੰਦੜੇ ਹਾਲ | ਅਜੀਤ ਤਸਵੀਰਾਂ <br/> 11-04-2026
ਸੁਨੀਲ ਮਨਚੰਦਾ
ਬੁਢਲਾਡਾ, 10 ਅਪ੍ਰੈਲ- ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਦੇ ਮੀਟਰ ਬਾਕਸਾਂ ਦੀ ਖ਼ਰਾਬ ਹਾਲਤ ਸ਼ਹਿਰੀਆਂ ਲਈ ਗੰਭੀਰ ਸੰਕਟ ਬਣ ਚੁੱਕੀ ਹੈ | ਸਰਕਾਰ ਵਲੋਂ ਬਿਜਲੀ ਪ੍ਰਬੰਧ ਸੁਧਾਰ ਲਈ ਕਰੋੜਾਂ ਰੁਪਏ ਦੇ ਫ਼ੰਡ ਜਾਰੀ ਕੀਤੇ ਜਾਣ ਦੇ ਬਾਵਜੂਦ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ | ਸ਼ਹਿਰ ਦੀਆਂ ਕਈ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ 3 ਫ਼ੇਜ਼ ਅਤੇ ਸਿੰਗਲ ਫ਼ੇਜ਼ ਮੀਟਰ ਬਾਕਸ ਖੁੱਲ੍ਹੇ ਪਏ ਹਨ | ਟੁੱਟੇ ਜਿੰਦਰੇ ਖ਼ਰਾਬ ਦਰਵਾਜ਼ੇ ਅਤੇ ਬਾਹਰ ਲਟਕਦੀਆਂ ਨੰਗੀਆਂ ਤਾਰਾਂ ਨਾ ਸਿਰਫ਼ ਬਿਜਲੀ ਚੋਰੀ ਨੂੰ ਬੜ੍ਹਾਵਾ ਦੇ ਰਹੀਆਂ ਹਨ ਸਗੋਂ ਆਮ ਲੋਕਾਂ ਖ਼ਾਸ ਕਰ ਕੇ ਬੱਚਿਆਂ ਲਈ ਜਾਨਲੇਵਾ ਬਣ ਚੁੱਕੀਆਂ ਹਨ | ਬਰਸਾਤ ਦੇ ਮੌਸਮ ਦੌਰਾਨ ਖ਼ਤਰਾ ਹੋਰ ਵੀ ਗੰਭੀਰ ਹੋ ਜਾਂਦਾ ਹੈ
ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ
ਸ਼ਹਿਰੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ | ਬਿਜਲੀ ਵਿਭਾਗ ਦੀ ਕਾਰਵਾਈ ਜ਼ਿਆਦਾਤਰ ਬਕਾਇਆ ਬਿੱਲਾਂ ਵਾਲੇ ਮੀਟਰ ਕੱਟਣ ਤੱਕ ਹੀ ਸੀਮਤ ਰਹਿੰਦੀ ਹੈ ਜਦਕਿ ਮੀਟਰ ਬਾਕਸਾਂ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਖੇਡਦੇ ਸਮੇਂ ਬੱਚੇ ਅਨਜਾਣੇ ਵਿਚ ਇਨ੍ਹਾਂ ਨਾਲ ਸੰਪਰਕ 'ਚ ਆ ਸਕਦੇ ਹਨ, ਜਿਸ ਨਾਲ ਵੱਡਾ ਹਾਦਸਾ ਹੋ ਸਕਦਾ ਹੈ |
ਬਿਜਲੀ ਚੋਰੀ ਦੇ ਕੇਸਾਂ 'ਚ ਵਾਧਾ
ਟੁੱਟੇ ਜਿੰਦਰੇ ਅਤੇ ਖੁੱਲੇ੍ਹ ਬਾਕਸ ਬਿਜਲੀ ਚੋਰੀ ਲਈ ਆਸਾਨ ਮੌਕਾ ਪੈਦਾ ਕਰ ਦਿੰਦੇ ਹਨ | ਜਦ ਮੀਟਰ ਸੁਰੱਖਿਅਤ ਨਹੀਂ ਹੋਣਗੇ ਤਾਂ ਗੈਰ ਕਾਨੂੰਨੀ ਕਨੈੱਕਸ਼ਨ ਲਗਾਉਣਾ ਵੀ ਸੌਖਾ ਹੋ ਜਾਂਦਾ ਹੈ, ਜਿਸ ਨਾਲ ਸਰਕਾਰ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ | ਪਾਵਰਕਾਮ ਨੂੰ ਹਰ ਸਾਲ ਮੁਰੰਮਤ ਅਤੇ ਰਖਾਵ ਲਈ ਵੱਡੇ ਪੱਧਰ 'ਤੇ ਫ਼ੰਡ ਮਿਲਦੇ ਹਨ ਪਰ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਇਹ ਸਵਾਲ ਉੱਠਦਾ ਹੈ ਕਿ ਇਹ ਰਕਮ ਆਖਿਰ ਕਿੱਥੇ ਖ਼ਰਚ ਹੋ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ |
ਕੀ ਹੈ ਲੋਕਾਂ ਦੀ ਮੰਗ
ਇਲਾਕਾ ਵਾਸੀਆਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਖ਼ਰਾਬ ਮੀਟਰ ਬਾਕਸਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ, ਹਰ ਬਾਕਸ 'ਤੇ ਮਜ਼ਬੂਤ ਜਿੰਦਰਾ ਅਤੇ ਕਵਰ ਲਗਾਏ ਜਾਣ, ਨੰਗੀਆਂ ਤਾਰਾਂ ਨੂੰ ਢੰਗ ਨਾਲ ਕਵਰ ਕਰ ਕੇ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ ਹੀ ਲੋਕਾਂ 'ਚ ਜਾਗਰੂਕਤਾ ਵਧਾਈ ਜਾਵੇ ਤਾਂ ਜੋ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਰੱਖਿਆ ਜਾ ਸਕੇ |
ਉੱਚ ਅਫ਼ਸਰਾਂ ਦੇ ਧਿਆਨ 'ਚ ਲਿਆਂਦਾ ਜਾਵੇਗਾ-ਐੱਸ.ਡੀ.ਓ.
ਇਸ ਸਬੰਧੀ ਜਦ ਐੱਸ.ਡੀ.ਓ. ਕੇਵਲ ਸਿੰਘ ਛੀਨਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਿਪੋਰਟ ਬਣਾ ਕੇ ਉੱਚ ਅਫ਼ਸਰਾਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਤਾਂ ਜੋ ਜਲਦ ਇਨ੍ਹਾਂ ਮੀਟਰ ਬਾਕਸਾਂ ਨੂੰ ਨਵੀਂ ਜਾਂ ਪੁਰਾਣਿਆਂ ਨੂੰ ਠੀਕ ਕਰ ਕੇ ਲਗਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਖਿਡਾਰਨ ਜਸਪ੍ਰੀਤ ਕੌਰ ਦਾ ਪਿੰਡ ਵਾਸੀਆਂ ਵਲੋਂ ਸਨਮਾਨ <br/> ਅਗਲੀ ਖ਼ਬਰ ਨਗਰ ਕੌਂਸਲਾਂ/ਪੰਚਾਇਤਾਂ ਲਈ ਆਮ ਚੋਣਾਂ ਸੰਬੰਧੀ ਵੋਟਰ ਸੂਚੀਆਂ ਦੀ ਸੋਧ ਦਾ ਸ਼ਡਿਊਲ ਜਾਰੀ
Ad Position 24