21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਭਾਰਤ ਗੈਸ ਏਜੰਸੀ ਹਰ ਖਪਤਕਾਰ ਤੱਕ ਗੈਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ-ਡਾ. ਮੋਹਨ

Ad Position 21
No active advertisement
ਅਜੀਤ ਡੈਸਕ 11-04-2026
ਝੁਨੀਰ, 10 ਅਪ੍ਰੈਲ (ਸੰਜੀਵ ਸਿੰਗਲਾ)- ਭਾਰਤ ਗੈਸ ਏਜੰਸੀ ਝੁਨੀਰ ਦੇ ਮਾਲਕ ਡਾ. ਚੰਦਨ ਮੋਹਨ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਥੋੜੇ੍ਹ ਸਮੇਂ 'ਚ ਹੀ ਰਸੋਈ ਗੈਸ ਦੀ ਕਿੱਲਤ ਖ਼ਤਮ ਹੋ ਜਾਵੇਗੀ | ਏਜੰਸੀ ਵਲੋਂ ਹਰ ਘਰ ਤੱਕ ਘਰੇਲੂ ਗੈਸ ਸਿਲੰਡਰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਈ ਖਪਤਕਾਰਾਂ ਦੇ ਮੋਬਾਈਲ ਨੰਬਰ ਆਧਾਰ ਕਾਰਡ ਤੇ ਗੈਸ ਪਾਸ ਬੁੱਕ ਨਾਲ ਲਿੰਕ ਨਹੀਂ ਹਨ, ਜਿਸ ਕਾਰਨ ਕੁਝ ਖਪਤਕਾਰਾਂ ਨੂੰ ਗੈਸ ਸਿਲੰਡਰ ਲੈਣ 'ਚ ਸਮੱਸਿਆ ਆ ਰਹੀ ਹੈ | ਉਨ੍ਹਾਂ ਕਿਹਾ ਕਿ ਬਿਨਾਂ ਪਾਸ ਬੁੱਕ ਤੋਂ ਗੈਸ ਦੀ ਕਮੀ ਦੇ ਚੱਲਦਿਆਂ ਗੈਸ ਸਿਲੰਡਰ ਦੇਣ 'ਚ ਏਜੰਸੀ ਨੂੰ ਵੀ ਸਮੱਸਿਆ ਆਉਂਦੀ ਹੈ | ਉਨ੍ਹਾਂ ਕਿਹਾ ਕਿ ਭਾਰਤ ਗੈਸ ਏਜੰਸੀ ਕਿਸੇ ਵੀ ਖਪਤਕਾਰ ਨਾਲ ਪੱਖਪਾਤ ਨਹੀਂ ਕਰਦੀ ਸਗੋਂ ਬੁੱਕ ਕੀਤੇ ਸਿਲੰਡਰ ਨੂੰ ਨਿਰਧਾਰਿਤ ਸਮੇਂ 'ਚ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੀ ਲਾਪ੍ਰਵਾਹੀ ਕਾਰਨ ਬੁਢਲਾਡਾ ਸ਼ਹਿਰ 'ਚ ਖੁੱਲੇ੍ਹ ਮੀਟਰ ਬਾਕਸ ਬਣੇ 'ਮੌਤ ਦਾ ਜਾਲ' ਅਗਲੀ ਖ਼ਬਰ ਸੈਂਸਜ ਸੰਬੰਧੀ 4 ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ
Ad Position 24