ਮਾਨਸਾ, 12 ਅਪ੍ਰੈਲ (ਸੱਭਿ.ਪ੍ਰਤੀ)-ਸਥਾਨਕ ਡੀ.ਏ.ਵੀ. ਸਕੂਲ 'ਚ 'ਲਰਨ ਟੂ ਅਰਨ' ਤਹਿਤ ਮਾਰਕਿਟ ਲਗਾਈ ਗਈ | ਬੱਚਿਆਂ ਵਲੋਂ ਆਪ ਸਮਾਨ ਤਿਆਰ ਕਰ ਕੇ 75 ਤੋਂ ਵੱਧ ਦੁਕਾਨਾਂ ਸਜਾਈਆਂ ਗਈਆਂ | ਪਿ੍ੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਮਕਸਦ ਬੱਚਿਆਂ ਨੂੰ ਵਪਾਰ ਦੀ ਬੁਨਿਆਦੀ ਜਾਣਕਾਰੀ ਦੇਣ ਦੇ ਨਾਲ ਹੀ ਪੈਸੇ ਦੀ ਅਹਿਮੀਅਤ ਬਾਰੇ ਦੱਸਣਾ ਸੀ | ਮਾਰਕਿਟ 'ਚ ਖਾਣ-ਪੀਣ ਦੀਆਂ ਚੀਜ਼ਾਂ, ਹੱਥ ਨਾਲ ਬਣੀਆਂ ਵਸਤਾਂ, ਗੇਮ ਜ਼ੋਨ ਅਤੇ ਹੋਰ ਕਈ ਆਕਰਸ਼ਕ ਸਟਾਲਾਂ ਲਗਾਈਆਂ ਗਈਆਂ |