ਮਾਨਸਾ, 12 ਅਪ੍ਰੈਲ (ਰਾਵਿੰਦਰ ਸਿੰਘ ਰਵੀ)-ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਚਕੇਰੀਆਂ ਵਲੋਂ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ ਤਹਿਤ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਡੇਅਰੀ ਫਾਰਮਿੰਗ ਨਾਲ ਸਬੰਧਿਤ ਸਿਖਲਾਈ ਦਿੱਤੀ ਗਈ | ਡਾ. ਨਛੱਤਰ ਸਿੰਘ ਖ਼ਿਆਲਾ ਨੇ ਵੱਧ ਦੁੱਧ ਪੈਦਾ ਕਰਨ ਵਾਲੀਆਂ ਮੱਝਾਂ/ਗਾਵਾਂ ਦੀਆਂ ਨਸਲਾਂ, ਵਰਮੀ ਕੰਪੋਸਟ, ਖਾਦ ਬਣਾਉਣ ਅਤੇ ਬਨਾਵਟੀ ਗਰਭਦਾਨ ਦੀਆਂ ਨਵੀਆਂ ਤਕਨੀਕਾਂ, ਮਾਈਕਰੋਸਕੋਪਿਕ ਏ.ਆਈ ਤਕਨੀਕ ਅਤੇ ਪਸ਼ੂਆਂ ਦੀ ਆਈ.ਵੀ.ਐਫ. ਤਕਨੀਕ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਅਜ਼ੋਲਾ ਚਾਰਾ, ਤੂੜੀ ਦਾ ਯੂਰੀਆ ਇਲਾਜ, ਅਲਫਾ ਚਾਰਾ, ਸਾਈਲੇਜ਼ ਬਣਾਉਣ, ਸੰਤੁਲਿਤ ਖ਼ੁਰਾਕ, ਮੌਸਮੀ ਬਿਮਾਰੀਆਂ, ਟੀਕਾਕਰਨ, ਪਸ਼ੂਆਂ ਦੀ ਡੀ-ਵਾਰਮਿੰਗ, ਪਸ਼ੂਆਂ ਦੇ ਸ਼ੈੱਡਾਂ ਦੇ ਤਕਨੀਕੀ ਢੰਗ, ਇਲਾਜ ਅਤੇ ਦਵਾਈਆਂ ਦੀ ਜਾਣਕਾਰੀ ਦਿੱਤੀ | ਡਾਇਰੈਕਟਰ ਸਰਵਜੀਤ ਕੌਰ ਵਲੋਂ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ | ਇਸ ਮੌਕੇ ਕੁਲਵਿੰਦਰ ਸਿੰਘ, ਮਯੰਕ ਅਗਰਵਾਲ, ਵਰੁਣ ਕੌਸ਼ਲ, ਜੱਗਾ ਸਿੰਘ ਸਰਪੰਚ ਅਲੀਸ਼ੇਰ, ਰੇਸ਼ਮਾ ਕੌਰ ਆਦਿ ਹਾਜ਼ਰ ਸਨ |