14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਟਾਰ ਪਲੱਸ ਕਾਨਵੈਂਟ ਸਕੂਲ ਰਾਮਾਂ ਦਾ ਦਸਵੀਂ ਜਮਾਤ ਵਿਚੋਂ ਨਤੀਜਾ ਰਿਹਾ 100 ਪ੍ਰਤੀਸ਼ਤ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 17-04-2026

ਰਾਮਾ ਮੰਡੀ, 16 ਅਪ੍ਰੈਲ (ਗੁਰਪ੍ਰੀਤ ਸਿੰਘ ਅਰੋੜਾ)-ਸਟਾਰ ਪਲੱਸ ਕਾਨਵੈਂਟ ਸਕੂਲ ਰਾਮਾਂ ਦਾ ਸੀ. ਬੀ. ਐਸ. ਈ. ਬੋਰਡ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ | ਸਕੂਲ ਦੇ 18 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ, 30 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ, 24 ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ ਫ਼ਸਟ ਡਵੀਜ਼ਨ ਪ੍ਰਾਪਤ ਕੀਤੀ, ਜਿਸ ਵਿਚੋਂ ਹਿਤਾਂਸ਼ੀ ਨੇ (98) ਨੰਬਰ ਪ੍ਰਾਪਤ ਕਰਕੇ ਪਹਿਲਾ, ਗੁਰਜਿੰਦਰ ਸਿੰਘ ਨੇ (97.4) ਨਾਲ ਦੂਜਾ ਅਤੇ ਕੌਸ਼ਿਕ ਜਿੰਦਲ ਨੇ (96.8) ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਅਤੇ 16 ਹੋਰ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਮੱਲਾਂ ਮਾਰੀਆਂ ਜਿਸ ਵਿਚ ਸਾਰੰਸ਼ ਸਿੰਘ (96.4) ਮਾਹੀ ਪ੍ਰਾਸ਼ਰ (95.4) ਗਿਤਾਂਸ਼ੂ (95.2) ਐਸ਼ਮੀਨ ਕੌਰ (94.8) ਮਨਮੀਤ ਸਿੰਘ (94.6) ਨਿਧੀ (93.8) ਚਿਨਮੇ ਗਰਗ (93.8) ਹਿਮਾਂਸ਼ੀ (93.4) ਹਰਸ਼ਦੀਪ ਕੌਰ (92.6) ਹਰਿਤਿਕ (92) ਜੋਗੇਸ਼ ਗੋਇਲ (91.4) ਪਾਰੁਲ (91) ਪਰਿਆਂਸ਼ੂ (90.8) ਦਕਸ਼ (90.4) ਹਾਰਦਿਕ ਬਾਂਸਲ (90) ਫੀਸਦੀ ਨੰਬਰ ਪ੍ਰਾਪਤ ਕਰਕੇ ਆਪਣਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਸਕੂਲ ਚੇਅਰਮੈਨ ਵਿਜੇ ਕੁਮਾਰ ਲਹਿਰੀ, ਪਿ੍ੰਸੀਪਲ ਮੋਨਿਕਾ ਧੀਮਾਨ, ਸਕੂਲ ਮੈਨਜਮੈਂਟ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਸੇਂਟ ਜ਼ੇਵੀਅਰ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਵਲੰਟੀਅਰਾਂ ਨੇ 'ਜ਼ਿੰਦਗੀ ਜ਼ਿੰਦਾਬਾਦ ਮਿਸ਼ਨ' ਵਰਕਸ਼ਾਪ 'ਚ ਲਿਆ ਹਿੱਸਾ <br/>
Ad Position 24