15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡਾਇਟ ਅਹਿਮਦਪੁਰ ਵਿਖੇ ਸਿੱਖਿਆ ਨੀਤੀ 2020 'ਤੇ ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਬੁਢਲਾਡਾ, 17 ਅਪ੍ਰੈਲ (ਸਵਰਨ ਸਿੰਘ ਰਾਹੀ)- ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਰਹਿਨੁਮਾਈ 'ਚ ਪਿ੍ੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਦੇਖ-ਰੇਖ ਹੇਠ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਡਾ. ਬੀ.ਆਰ. ਅੰਬੇਡਕਰ ਦੇ ਦਰਸ਼ਨ- ਸ਼ਾਸਤਰ ਦੇ ਸੰਦਰਭ ਸਿੱਖਿਆ ਨੀਤੀ 2020 'ਤੇ ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ ਗਿਆ | ਪ੍ਰੋਗਰਾਮ ਕੋਆਰਡੀਨੇਟਰ ਡਾ. ਅੰਗਰੇਜ਼ ਸਿੰਘ ਵਿਰਕ ਨੇ ਮਹਿਮਾਨਾਂ ਨੂੰ ਜੀ ਆਇਆ ਆਖਿਆ | ਮੁੱਖ ਬੁਲਾਰੇ ਵਜੋਂ ਪਹੁੰਚੇ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਨੇ ਦੇਸ਼ ਦੇ ਸਮਾਜਿਕ, ਆਰਥਿਕ ਅਤੇ ਵਿੱਦਿਅਕ ਵਿਕਾਸ ਲਈ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ | ਸੰਸਥਾ ਦੇ ਮੁਖੀ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੀ ਦੂਰ-ਦਿ੍ਸ਼ਟੀ ਨੇ ਭਾਰਤ ਨੂੰ ਸਹੀ ਅਰਥਾਂ 'ਚ ਸਿੱਖਿਅਤ, ਲੋਕਤੰਤਰਿਕ ਅਤੇ ਸਮਾਨਤਾ ਵਾਲਾ ਦੇਸ਼ ਬਣਾਇਆ ਹੈ | ਉਨ੍ਹਾਂ ਸਿੱਖਿਆਰਥੀਆਂ ਨੂੰ ਡਾ. ਬੀ ਆਰ. ਅੰਬੇਡਕਰ ਦੀ ਸਵੈ-ਜੀਵਨੀ ਪੜ੍ਹਨ ਲਈ ਵੀ ਪ੍ਰੇਰਿਆ | ਡਾ. ਗੁਰਪ੍ਰੀਤ ਕੌਰ ਨੇ ਡਾ. ਬੀ ਆਰ. ਅੰਬੇਡਕਰ ਨਾਲ ਸਬੰਧਿਤ ਜਾਣਕਾਰੀ ਅਤੇ ਪਾਠ-ਪੁਸਤਕਾਂ ਵਿਚਲੇ ਹਵਾਲਿਆਂ 'ਤੇ ਕਰਵਾਏ ਗਏ ਸਰਵੇ ਦੀ ਖੋਜ ਰਿਪੋਰਟ ਪੇਸ਼ ਕੀਤੀ | ਸੈਮੀਨਾਰ 'ਚ ਆਫਲਾਈਨ ਅਤੇ ਆਨਲਾਈਨ ਮੋਡ 'ਚ ਕੁੱਲ 33 ਪੇਪਰ ਪੇਸ਼ ਕੀਤੇ ਗਏ | ਸੈਮੀਨਾਰ 'ਚ ਸੂਬੇ ਦੀਆਂ ਵੱਖ-ਵੱਖ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਦੀ ਫੈਕਲਟੀ, ਜ਼ਿਲ੍ਹੇ ਦੇ ਸਕੂਲਾਂ ਦੇ ਹੈੱਡ ਮਾਸਟਰ, ਪਿ੍ੰਸੀਪਲ, ਡੀ.ਆਰ.ਸੀ. (ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ) ਅਤੇ ਅਧਿਆਪਕ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਕਣਕ ਦਾ ਨਾੜ ਨਾ ਸਾੜਨ ਸਬੰਧੀ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਅਕਾਲ ਅਕੈਡਮੀ ਫਫੜੇ ਭਾਈ ਕੇ ਦਾ ਮੈਟਿ੍ਕ ਨਤੀਜਾ ਸ਼ਾਨਦਾਰ <br/>
Ad Position 24