ਬੁਢਲਾਡਾ, 19 ਅਪ੍ਰੈਲ (ਸਵਰਨ ਸਿੰਘ ਰਾਹੀ)-ਕਿ੍ਸ਼ਨਾ ਕਾਲਜ ਰੱਲੀ ਦੀ ਐੱਮ.ਏ. (ਇਤਿਹਾਸ) ਦੀ ਵਿਦਿਆਰਥਣ ਬੇਅੰਤ ਕੌਰ ਪੁੱਤਰੀ ਹਰਚਰਨ ਸਿੰਘ ਵਾਸੀ ਡਸਕਾ ਨੇ 3 ਜ਼ਿਲਿ੍ਹਆਂ ਮਾਨਸਾ, ਬਠਿੰਡਾ, ਸੰਗਰੂਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਆਪਣਾ ਅਤੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਵਿਦਿਆਰਥਣ ਨੂੰ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ 41ਵੀਂ ਕੋਨਵੋਕੇਸ਼ਨ 'ਚ ਸਨਮਾਨਿਤ ਕੀਤਾ ਗਿਆ | ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਅਤੇ ਚੇਅਰਮੈਨ ਪ੍ਰੀਤਇੰਦਰ ਸਿੰਘ ਚਾਹਲ ਨੇ ਦੱਸਿਆ ਕਿ ਇਸ ਹੋਣਹਾਰ ਵਿਦਿਆਰਥਣ ਨੂੰ ਪੰਜਾਬੀ 'ਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਰਾਜਪਾਲ ਪੰਜਾਬ ਅਤੇ ਵਾਇਸ ਚਾਂਸਲਰ ਜਗਦੀਪ ਸਿੰਘ ਤੇ ਹੋਰਨਾਂ ਉਚ ਅਧਿਕਾਰੀਆਂ ਵਲੋਂ ਡਿਗਰੀ ਤੇ ਚਾਂਦੀ ਤਗਮਾ ਪ੍ਰਦਾਨ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਡਾ ਵਿਜੈ ਸਿੰਗਲਾ ਅਤੇ ਹੋਰਨਾਂ ਕਮੇਟੀ ਮੈਂਬਰਾਂ ਨੇ ਵੀ ਵਧਾਈਆਂ ਦਿੱਤੀਆਂ |