27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਬ੍ਰਾਹਮਣ ਸਭਾ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਦਾ ਜਨਮ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 20-04-2026
ਮਾਨਸਾ, 19 ਅਪ੍ਰੈਲ (ਰਾਵਿੰਦਰ ਸਿੰਘ ਰਵੀ)-ਪੰਜਾਬ ਬ੍ਰਾਹਮਣ ਸਭਾ ਮਾਨਸਾ ਅਤੇ ਭਗਵਾਨ ਸ੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਵਲੋਂ ਸਥਾਨਕ ਸ੍ਰੀ ਪਰਸ਼ੂਰਾਮ ਮੰਦਰ ਵਿਖੇ ਭਗਵਾਨ ਸ੍ਰੀ ਪਰਸ਼ੂਰਾਮ ਜੀ ਦਾ ਆਗਮਨ ਦਿਵਸ ਮਨਾਇਆ ਗਿਆ | ਪ੍ਰਧਾਨ ਹਰਵਿੰਦਰ ਭਾਰਦਵਾਜ, ਜਨਰਲ ਸਕੱਤਰ ਕੰਵਲਜੀਤ ਸ਼ਰਮਾ ਅਤੇ ਸੁਲਕਸ਼ਣ ਤੇਜਪਾਲ ਨੇ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜੀਵਨੀ 'ਤੇ ਵਿਸਥਾਰ ਪੂਰਵਕ ਚਾਨਣਾ ਪਾਇਆ | ਪੁਜਾਰੀ ਪੰਡਿਤ ਲਕਸ਼ਮੀ ਨਰਾਇਣ ਸ਼ਰਮਾ ਨੇ ਵਿਧੀਵਤ ਢੰਗ ਨਾਲ ਨਵ ਗ੍ਰਹਿ ਪੂਜਨ, ਹਵਨ ਯੱਗ, ਚਾਲੀਸਾ ਅਤੇ ਮੰਗਲ ਆਰਤੀ ਕੀਤੀ | ਮਹਿਲਾ ਮੰਡਲ ਵਲੋਂ ਭਗਵਾਨ ਦਾ ਗੁਣਗਾਨ ਕੀਤਾ ਗਿਆ | ਭਗਵਾਨ ਸ੍ਰੀ ਪਰਸ਼ੂਰਾਮ ਚੈਰੀਟੇਬਲ ਲੈਬੋਰੇਟਰੀ ਵਲੋਂ 2 ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਏ ਗਏ | ਇਸ ਮੌਕੇ ਪਿ੍ਤਪਾਲ ਮੌਂਟੀ, ਅਸ਼ੋਕ ਸਪੋਲੀਆ, ਬਲਰਾਮ ਸ਼ਰਮਾ, ਹਰਭਗਵਾਨ ਸ਼ਰਮਾ, ਮਾ. ਸ਼ਾਮ ਲਾਲ ਸ਼ਰਮਾ, ਪ੍ਰਦੀਪ ਸ਼ਰਮਾ, ਰਮੇਸ਼ ਸ਼ਰਮਾ ਗੁਰਨੇ, ਸੰਜੀਵ ਸ਼ਰਮਾ ਸੰਜੂ, ਵੀਰਭਾਨ ਸ਼ਰਮਾ, ਰਵੀ ਰਾਜ ਮੰਗੂ, ਸੁਖਦੇਵ ਰਿਖੀ, ਜਗਦੀਸ਼ ਸ਼ਰਮਾ, ਜਤਿੰਦਰ ਕੁਮਾਰ ਆਗਰਾ, ਤਰੁਣ ਕੁਮਾਰ, ਵਰੁਣ ਕੁਮਾਰ ਵੀਣੂ, ਯੁਗੇਸ਼ ਕੁਮਾਰ ਜੋਨੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਰਾਖਵਾਂਕਰਨ ਬਿੱਲ ਸੰਬੰਧੀ ਦੇਸ਼ ਨੂੰ ਗੁਮਰਾਹ ਕਰ ਰਹੀ ਹੈ ਭਾਜਪਾ-ਢੈਪਈ <br/> ਅਗਲੀ ਖ਼ਬਰ ਕਿ੍ਸ਼ਨਾ ਕਾਲਜ ਰੱਲੀ ਦੀ ਵਿਦਿਆਰਥਣ ਨੇ ਐੱਮ.ਏ. (ਇਤਿਹਾਸ) 'ਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ <br/>
Ad Position 24