ਭੀਖੀ, 19 ਅਪ੍ਰੈਲ (ਬਲਕਾਰ ਸਿੰਘ ਸਹੋਤਾ)-ਮਹਿਲਾ ਰਾਖਵਾਂਕਰਨ ਬਿੱਲ ਜਦੋਂ ਲੋਕ ਸਭਾ 'ਚ 2023 'ਚ ਵੀ ਸਰਵਸੰਮਤੀ ਨਾਲ ਪਾਸ ਹੋ ਚੁੱਕਾ ਹੈ, ਤਾਂ ਕੇਂਦਰ ਸਰਕਾਰ ਫਿਰ ਕਿਉਂ ਕਾਹਲੀ 'ਚ ਇਸ ਬਿੱਲ 'ਚ 131ਵੀਂ ਸੋਧ ਕਰ ਕੇ ਡੀਲਿਮੀਟੇਸ਼ਨ ਕਰ ਰਹੀ ਹੈ | ਇਸ ਤੋਂ ਕੇਂਦਰ ਦੀ ਬੇਈਮਾਨ ਮਨਸ਼ਾ ਸਾਫ਼ ਝਲਕਦੀ ਹੈ | ਇਹ ਪ੍ਰਗਟਾਵਾ ਕਾਂਗਰਸੀ ਆਗੂ ਅਮਨ ਸਿੰਗਲਾ ਢੈਪਈ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਆਗਾਮੀ 2029 ਦੀਆਂ ਲੋਕ ਸਭਾ ਚੋਣਾਂ ਅਤੇ ਵੱਖ-ਵੱਖ ਰਾਜਾਂ ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਭਾਜਪਾ ਮਹਿਲਾ ਰਾਖਵਾਂਕਰਨ ਬਿੱਲ ਦੀ ਆੜ 'ਚ ਨਵੀਂ ਚਾਲ ਚੱਲ ਰਹੀ ਹੈ | ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਅਤੇ ਆਰ.ਐਸ.ਐਸ. ਦਾ ਇਤਿਹਾਸ ਹੈ ਕਿ ਉਨ੍ਹਾਂ ਕਦੇ ਵੀ ਅÏਰਤਾਂ ਨੂੰ ਬਣਦੀ ਥਾਂ ਨਹੀਂ ਦਿੱਤੀ ਪ੍ਰੰਤੂ ਹੁਣ ਇਸ ਬਿੱਲ ਦੀ ਆੜ 'ਚ ਉਹ ਅÏਰਤਾਂ ਨੂੰ ਭਰਮਾਉਣ ਲਈ ਕੋਝੀ ਚਾਲ ਚੱਲ ਰਹੀ ਹੈ | ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਬਿੱਲ ਦੀ ਸੋਧ ਦੇਸ਼ ਦੇ ਦੱਖਣੀ ਅਤੇ ਉੱਤਰੀ ਹਿੱਸੇ 'ਚ ਵੰਡ ਵਾਲੀ ਸਥਿਤੀ ਪੈਦਾ ਕਰਦੀ ਹੈ | ਇਸ ਮੌਕੇ ਕਾਂਗਰਸੀ ਆਗੂ ਮੱਖਣ ਹਾਜੀ, ਸਾਬਕਾ ਕੌਂਸਲਰ ਇੰਦਰਜੀਤ ਭੀਖੀ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ |
ਮਹਿਲਾ ਰਾਖਵਾਂਕਰਨ ਬਿੱਲ ਸੰਬੰਧੀ ਦੇਸ਼ ਨੂੰ ਗੁਮਰਾਹ ਕਰ ਰਹੀ ਹੈ ਭਾਜਪਾ-ਢੈਪਈ <br/>
ਅਜੀਤ ਡੈਸਕ
20-04-2026