16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਵਾਰਡਬੰਦੀ ਅਤੇ ਵੋਟਰ ਸੂਚੀਆਂ 'ਚ ਬੇਨਿਯਮੀਆਂ ਦੇ ਮਾਮਲੇ ਨੂੰ ਲੈ ਕੇ ਵਫ਼ਦ ਡੀ.ਸੀ. ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 22-04-2026

ਮਾਨਸਾ, 21 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਨਗਰ ਕੌਂਸਲ ਮਾਨਸਾ ਦੇ ਵਾਰਡਾਂ ਦੀਆਂ ਵੋਟਾਂ ਇੱਧਰ-ਉੱਧਰ ਕਰਨ ਅਤੇ ਵੋਟਰ ਸੂਚੀਆਂ 'ਚੋਂ ਯੋਗ ਵੋਟਾਂ ਕੱਟਣ ਦੇ ਮੁੱਦੇ ਨੂੰ ਲੈ ਕੇ 21 ਮੈਂਬਰੀ ਸੰਘਰਸ਼ ਕਮੇਟੀ ਦਾ ਵਫ਼ਦ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ | ਉਨ੍ਹਾਂ ਮੰਗ ਪੱਤਰ ਸੌਂਪਦਿਆਂ ਦੋਸ਼ ਲਗਾਇਆ ਕਿ ਸੱਤਾਧਾਰੀ ਧਿਰ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤੀ ਨਾਲ ਵੱਡੇ ਪੱਧਰ 'ਤੇ ਵੋਟਾਂ ਨੂੰ ਇੱਕ ਵਾਰਡ ਤੋਂ ਦੂਜੇ ਵਾਰਡ 'ਚ ਤਬਦੀਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਕਾਰਵਾਈ ਹਾਈਕੋਰਟ ਦੇ ਹੁਕਮਾਂ ਦੇ ਖ਼ਿਲਾਫ਼ ਹੈ ਕਿਉਂਕਿ 30 ਦਸੰਬਰ 2025 ਤੋਂ ਬਾਅਦ ਵਾਰਡਬੰਦੀ 'ਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ | ਕਮੇਟੀ ਆਗੂਆਂ ਨੇ ਦੱਸਿਆ ਕਿ ਖਰੜਾ ਵੋਟਰ ਸੂਚੀਆਂ ਦੀ ਪੜਤਾਲ ਦੌਰਾਨ ਵਾਰਡਾਂ ਦਾ ਰਾਖਵਾਂਕਰਨ ਪੰਜਾਬ ਮਿਉਂਸੀਪਲ ਐਕਟ 1911 ਦੀ ਧਾਰਾ 8 ਤੇ ਵਾਰਡਾਂ ਦੀ ਹੱਦਬੰਦੀ ਨਿਯਮ 1972 ਅਨੁਸਾਰ ਨਹੀਂ ਕੀਤੀ ਗਈ ਅਤੇ ਐਸ.ਸੀ., ਬੀ.ਸੀ., ਜਨਰਲ ਤੇ ਅÏਰਤਾਂ ਲਈ ਰਾਖਵੇਂ ਕੀਤੇ ਵਾਰਡਾਂ 'ਚ ਨੀਤੀ ਦੀ ਪਾਲਣਾ ਨਹੀਂ ਕੀਤੀ ਗਈ | ਵੋਟਰਾਂ ਦੇ ਨਾਂਅ ਬਿਨਾਂ ਕਿਸੇ ਨੋਟਿਸ ਦੇ ਇੱਕ ਤੋਂ ਦੂਜੇ ਵਾਰਡ 'ਚ ਤਬਦੀਲ ਕੀਤੇ ਗਏ ਹਨ ਅਤੇ ਕਈ ਵੋਟਰਾਂ ਦੇ ਨਾਂਅ 2 ਵਾਰਡਾਂ 'ਚ ਦਰਜ ਹਨ ਜਦਕਿ ਬਹੁਤਿਆਂ ਦੇ ਨਾਂਅ ਸੂਚੀ 'ਚੋਂ ਹੀ ਗ਼ਾਇਬ ਹਨ | ਉਨ੍ਹਾਂ ਦੱਸਿਆ ਕਿ ਖਰੜਾ ਸੂਚੀਆਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਵੀ ਮਨਮਾਨੇ ਤਰੀਕੇ ਨਾਲ ਕੱਟ-ਵੱਢ ਜਾਰੀ ਹੈ, ਜੋ ਨਿਯਮਾਂ ਦੀ ਉਲੰਘਣਾ ਹੈ | ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਦੀਆਂ ਮੌਜੂਦਾ ਖਰੜਾ ਵੋਟਰ ਸੂਚੀਆਂ ਤੁਰੰਤ ਰੱਦ ਕੀਤੀਆਂ ਜਾਣ, ਹਾਈਕੋਰਟ ਦੇ ਹੁਕਮਾਂ ਅਨੁਸਾਰ 2021 ਦੀਆਂ ਵੋਟਰ ਸੂਚੀਆਂ ਦੇ ਆਧਾਰ 'ਤੇ ਚੋਣਾਂ ਕਰਵਾਈਆਂ ਜਾਣ, ਵਾਰਡ ਰਾਖਵਾਂਕਰਨ ਨੂੰ ਕਾਨੂੰਨੀ ਨਿਯਮਾਂ ਅਨੁਸਾਰ ਦੁਬਾਰਾ ਲਾਗੂ ਕੀਤਾ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਵਫ਼ਦ 'ਚ ਨਾਜ਼ਰ ਸਿੰਘ ਮਾਨਸ਼ਾਹੀਆ, ਪ੍ਰੇਮ ਕੁਮਾਰ ਅਰੋੜਾ, ਮਾਨਕ ਗੋਇਲ, ਐਡਵੋਕੇਟ ਗੁਰਲਾਭ ਸਿੰਘ, ਧੰਨਾ ਮੱਲ ਗੋਇਲ, ਕਿ੍ਸ਼ਨ ਚੌਹਾਨ, ਚਮਕੌਰ ਸਿੰਘ ਸਿੱਧੂ ਮੂਸਾ, ਐਡਵੋਕੇਟ ਕੇ.ਐਸ. ਮਠਾੜੂ, ਰੋਹਿਤ ਬਾਂਸਲ, ਸੁਰੇਸ਼ ਸ਼ਰਮਾ, ਸੁਖਰਾਜ ਸਿੰਘ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਇੱਕ ਹੋਟਲ ਵਿਚ ਛਾਪੇਮਾਰੀ ਕਰ ਕੇ ਕਈ ਪ੍ਰੇਮੀ ਜੋੜਿਆਂ ਨੂੰ ੂ ਕੀਤਾ ਕਾਬੂ ਅਗਲੀ ਖ਼ਬਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ 'ਚ 2.31 ਲੱਖ ਮੀਟਿ੍ਕ ਟਨ ਕਣਕ ਦੀ ਖ਼ਰੀਦ -ਡੀ.ਸੀ.
Ad Position 24