03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮਾਤਾ ਗੁਜਰੀ ਗਰਲਜ਼ ਕਾਲਜ ਨੇ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ <br/>

Ad Position 21
No active advertisement
ਅਜੀਤ ਡੈਸਕ 23-04-2026
ਸਰਦੂਲਗੜ੍ਹ, 22 ਅਪ੍ਰੈਲ (ਜੀ.ਐਮ. ਅਰੋੜਾ)- ਸਥਾਨਕ ਮਾਤਾ ਗੁਜਰੀ ਗਰਲਜ਼ ਕਾਲਜ ਵਿਖੇ ਬੀ.ਏ. ਦੇ ਆਖ਼ਰੀ ਭਾਗ ਦੇ ਵਿਦਿਆਰਥੀਆਂ ਲਈ ਬੀ.ਏ. ਭਾਗ ਦੂਜੇ ਦੇ ਵਿਦਿਆਰਥੀਆਂ ਵਲੋਂ ਪ੍ਰੋ. ਪਰਮਜੀਤ ਕੌਰ ਦੀ ਅਗਵਾਈ 'ਚ ਵਿਦਾਇਗੀ ਪਾਰਟੀ ਦਿੱਤੀ ਗਈ | ਵਿਭਾਗ ਮੁਖੀ ਡਾ. ਸ਼ਰਨਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਰਿਬਨ ਕਟਵਾ ਕੇ ਭਾਗ ਤੀਜੇ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ | ਉਨ੍ਹਾਂ ਵਿਦਿਆਰਥਣਾਂ ਨੂੰ ਵੱਖ-ਵੱਖ ਖੇਤਰਾਂ 'ਚ ਮੱਲ੍ਹਾਂ ਮਾਰਨ ਲਈ ਪ੍ਰੇਰਦਿਆਂ ਮਿਹਨਤ ਤੇ ਲਗਨ ਨਾਲ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰਨ ਦਾ ਸੰਦੇਸ਼ ਦਿੱਤਾ | ਪ੍ਰੋ. ਪੁਨੀਤਾ ਰਾਣੀ ਅਤੇ ਇੰਚਾਰਜ ਪ੍ਰੋ. ਪਰਮਜੀਤ ਕੌਰ ਨੇ ਵਿਦਿਆਰਥਣਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਵਿਦਿਆਰਥੀਆਂ ਨੇ ਕਾਲਜ ਨਾਲ ਜੁੜੇ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ | ਇਸ ਦੌਰਾਨ ਵਿਦਿਆਰਥੀਆਂ ਦਾ ਰੈਂਪ ਵਾਕ ਕਰਵਾਇਆ ਗਿਆ | ਮਨਜੀਤ ਕੌਰ ਨੂੰ ਸੈਸ਼ਨ 2023-26 ਦੀ ਮਿਸ ਫੇਅਰਵੈੱਲ ਚੁਣਿਆ ਗਿਆ | ਸਮੂਹ ਸਟਾਫ਼ ਨੇ ਵਿਦਿਆਰਥੀਆਂ ਨਾਲ ਕੇਕ ਕੱਟ ਕਟਵਾਉਂਦਿਆਂ ਤੋਹਫ਼ੇ ਭੇਟ ਕੀਤੇ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 2 ਮੋਟਰਸਾਈਕਲ ਚੋਰ ਗਿ੍ਫ਼ਤਾਰ, 6 ਚੋਰੀ ਦੇ ਮੋਟਰਸਾਈਕਲ ਬਰਾਮਦ ਅਗਲੀ ਖ਼ਬਰ ਡੀਲਰ ਕਿਸਾਨਾਂ ਨੂੰ ਨਰਮੇ ਤੇ ਝੋਨੇ ਦੇ ਅਸਲੀ ਤੇ ਮਿਆਰੀ ਬੀਜ ਮੁਹੱਈਆ ਕਰਵਾਉਣ-ਮੁੱਖ ਖੇਤੀਬਾੜੀ ਅਫ਼ਸਰ
Ad Position 24