13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਹਾਈਵੇ 'ਤੇ ਫੈਲਿਆ ਗੰਦਾ ਪਾਣੀ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ <br/>

Ad Position 21
No active advertisement
ਅਜੀਤ ਡੈਸਕ 24-04-2026

ਬਰੇਟਾ, 23 ਅਪ੍ਰੈਲ (ਪਾਲ ਸਿੰਘ ਮੰਡੇਰ)-ਪਿਛਲੇ ਕਈ ਦਿਨਾਂ ਤੋਂ ਬਰੇਟਾ-ਬੁਢਲਾਡਾ ਹਾਈਵੇ 'ਤੇ ਸੀਵਰੇਜ ਅਤੇ ਨਾਲੀਆਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਲੈ ਕੇ ਲੋਕਾਂ ਤੇ ਰਾਹਗੀਰਾਂ ਲਈ ਇਹ ਗੰਭੀਰ ਸਮੱਸਿਆ ਬਣੀ ਹੋਈ ਹੈ | ਸੜਕ 'ਤੇ ਲਗਾਤਾਰ ਓਵਰਫ਼ਲੋ ਹੋ ਰਿਹਾ ਇਹ ਗੰਦਲਾ ਪਾਣੀ ਨਾ ਸਿਰਫ਼ ਗੰਦਗੀ ਫੈਲਾ ਰਿਹਾ ਹੈ ਸਗੋਂ ਰਾਹਗੀਰਾਂ ਲਈ ਵੱਡਾ ਖ਼ਤਰਾ ਵੀ ਬਣ ਚੁੱਕਾ ਹੈ | ਸਥਾਨਕ ਮੁਲਾਜ਼ਮ ਕਾਲੋਨੀ ਦੇ ਵਸਨੀਕਾਂ ਨੇ ਦੱਸਿਆ ਕਿ ਇਹ ਸੀਵਰੇਜ ਅਤੇ ਨਾਲੀਆਂ ਦਾ ਗੰਦਾ ਪਾਣੀ ਪਿੱਛੋਂ ਵਾਰਡ ਨੰਬਰ 13 ਵਾਲੀ ਸਾਈਡ ਤੋਂ ਆ ਕੇ ਸੜਕ 'ਤੇ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਆਏ ਦਿਨ ਕਈ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ | ਖ਼ਾਸ ਕਰ ਕੇ ਰਾਤ ਸਮੇਂ ਇਹ ਸਮੱਸਿਆ ਪਾਣੀ ਨਾਲ ਭਰੀ ਸੜਕ ਦਿਖਾਈ ਨਹੀਂ ਦਿੰਦੀ ਅਤੇ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਜਾਂਦੇ ਹਨ | ਇਸ ਸਮੱਸਿਆ ਤੋਂ ਦੁਖੀ ਰਾਹਗੀਰਾਂ ਅਤੇ ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ, ਐੱਸ. ਡੀ. ਐਮ. ਅਤੇ ਨਗਰ ਕੌਂਸਲ ਕੋਲ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਅਜੇ ਤੱਕ ਕੋਈ ਢੁਕਵਾਂ ਹੱਲ ਨਹੀਂ ਨਿਕਲਿਆ | ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਪੱਕਾ ਹੱਲ ਕੀਤਾ ਜਾਵੇ | ਜਦ ਇਸ ਸਬੰਧੀ ਐੱਸ. ਡੀ. ਐਮ. ਗਗਨਦੀਪ ਸਿੰਘ ਬੁਢਲਾਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮਾਰਕਫੈੱਡ ਦੇ ਫ਼ੀਲਡ ਮੁਲਾਜ਼ਮ ਖ਼ਿਲਾਫ਼ ਗਲਤ ਚਾਰਜਸ਼ੀਟਾਂ ਰੱਦ ਕਰ ਕੇ ਬਣਦੇ ਲਾਭ ਦਿੱਤੇ ਜਾਣ-ਸਿੱਧੂ ਅਗਲੀ ਖ਼ਬਰ ਪੀ. ਆਰ. ਟੀ. ਸੀ. ਡੀਪੂ ਬੁਢਲਾਡਾ ਨੂੰ ਮਿਲੀਆਂ 6 ਨਵੀਆਂ ਬੱਸਾਂ ਨੂੰ ਵਿਧਾਇਕ ਬੁੱਧ ਰਾਮ ਨੇ ਝੰਡੀ ਦੇ ਕੇ ਕੀਤਾ ਰਵਾਨਾ...
Ad Position 24