13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਾਰਕਫੈੱਡ ਦੇ ਫ਼ੀਲਡ ਮੁਲਾਜ਼ਮ ਖ਼ਿਲਾਫ਼ ਗਲਤ ਚਾਰਜਸ਼ੀਟਾਂ ਰੱਦ ਕਰ ਕੇ ਬਣਦੇ ਲਾਭ ਦਿੱਤੇ ਜਾਣ-ਸਿੱਧੂ

Ad Position 21
No active advertisement
ਅਜੀਤ ਡੈਸਕ 24-04-2026
ਬੁਢਲਾਡਾ, 23 ਅਪ੍ਰੈਲ (ਸਵਰਨ ਸਿੰਘ ਰਾਹੀ)-ਮਾਰਕਫੈੱਡ ਰਿਟਾਇਰਡ ਫ਼ੀਲਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਇੱਥੇ ਜਾਰੀ ਪੈੱ੍ਰਸ ਬਿਆਨ ਚ ਕਿਹਾ ਕਿ ਵਿਭਾਗ ਦੇ ਫ਼ੀਲਡ ਸਟਾਫ਼ ਖਿਲਾਫ ਗਲਤ ਕਣਕ, ਪੈਡੀ ਆਦਿ ਦੀਆਂ ਚਾਰਜਸ਼ੀਟਾਂ ਬਣਾ ਕੇ ਉਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦੋਂ ਕਿ ਕਣਕ ਉੱਪਰ ਵਾਢੀ ਅਤੇ ਮੰਡੀਆਂ ਵਿਚ ਖ਼ਰੀਦ ਸਮੇਂ ਬੇਮੌਸਮੀ ਬਰਸਾਤ, ਗਰਮ ਹਵਾਵਾਂ ਕਰ ਕੇ (ਕੁਦਰਤੀ ਨਮੀ/ ਸੁੱਕ) ਅਨਾਜ (ਕਣਕ) ਵਿਚ ਪਾਈ ਘਾਟ, ਗੁਦਾਮਾਂ ਦੀ ਘਾਟ ਕਾਰਨ ਕਣਕ ਭੰਡਾਰ ਲਈ ਅਣ-ਸਟੇਫਿਕ ਓਪਨ ਪਲੰਥਾ, ਨਵੇਂ ਬਾਰਦਾਨੇ ਦੀ ਘਾਟ ਕਾਰਨ ਆਦਿ ਅਨੇਕਾਂ ਪ੍ਰਬੰਧਕੀ ਕਾਰਨਾਂ ਕਰ ਕੇ ਆਏ ਕਣਕ ਤੇ ਨੁਕਸਾਨ ਦੀ ਭਰਪਾਈ ਫ਼ੀਲਡ ਮੁਲਾਜ਼ਮਾਂ ਤੋਂ ਚਾਰਜਸ਼ੀਟਾਂ/ਕੇਸਾਂ ਰਾਹੀਂ ਅਤੇ ਤਨਖ਼ਾਹਾਂ 'ਚੋਂ ਕਟੌਤੀਆਂ ਕਰ ਕੇ ਕੀਤੀ ਜਾਣ ਦੀ ਗਲਤ ਪਰੰਪਰਾ ਚਲਾਈ ਹੋਈ ਹੈ | ਉਨ੍ਹਾਂ ਕਿਹਾ ਕਿ ਕੁਦਰਤੀ ਮੌਸਮ ਅਤੇ ਪ੍ਰਬੰਧਕੀ ਘਾਟਾਂ ਦੇ ਜ਼ਿੰਮੇਵਾਰ ਫ਼ੀਲਡ ਮੁਲਾਜ਼ਮਾਂ ਨੂੰ ਹੀ ਬਣਾਉਣਾ ਸਰਾਸਰ ਧੱਕਾ ਹੈ ਜਦਕਿ ਕੇਸਾਂ ਅਤੇ ਤਨਖ਼ਾਹ 'ਚੋਂ ਕੀਤੀਆਂ ਗਈਆਂ ਕਟੌਤੀਆਂ ਦੇ ਇਨਸਾਫ਼ ਲਈ ਫ਼ੀਲਡ ਮੁਲਾਜ਼ਮ ਇਨਕੁਆਰੀ ਅਫ਼ਸਰਾਂ ਅਤੇ ਅਦਾਲਤਾਂ, ਵਕੀਲਾਂ ਦੇ ਚੱਕਰ ਲਗਾਉਂਦਾ ਥੱਕਦਾ-ਟੁੱਟਦਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਭ ਕਾਸੇ ਦੇ ਚੱਲਦਿਆਂ ਅਨੇਕਾਂ ਫ਼ੀਲਡ ਮੁਲਾਜ਼ਮਾਂ ਦੀਆਂ ਜਿੱਥੇ ਤਰੱਕੀਆਂ ਚੁੱਕੀਆਂ ਪਈਆਂ ਹਨ ਉੱਥੇ ਸੇਵਾ ਮੁਕਤ ਹੋਣ ਸਮੇਂ ਗੈ੍ਰਚੁਟੀ, ਲੀਵ ਇਨਕੈਸਮੈਂਟ, ਪੰਜਵੇਂ ਅਤੇ 6ਵੇਂ ਪੇ ਕਮਿਸ਼ਨ ਦੇ ਬਕਾਏ ਰੋਕ ਕੇ ਮੈਨੇਜਮੈਂਟ ਵਲੋਂ ਫ਼ੀਲਡ ਮੁਲਾਜ਼ਮਾਂ ਨੂੰ ਖਾਲੀ ਹੱਥ ਘਰ ਤੋਰਿਆ ਜਾ ਰਿਹਾ ਹੈ | ਐਸੋਸੀਏਸ਼ਨ ਆਗੂ ਹੁਸ਼ਿਆਰ ਸਿੰਘ, ਅਸ਼ਵਨੀ ਕੁਮਾਰ, ਜਰਨੈਲ ਸਿੰਘ ਦਰੀਆਪੁਰ, ਬਲਵੰਤ ਸਿੰਘ, ਬਬਲੀ ਖਾਨ, ਜ਼ਿਲ੍ਹਾ ਸਿੰਘ, ਕੁਲਦੀਪ ਸਿੰਘ, ਵਰਿੰਦਰ ਸ਼ਰਮਾ, ਸੁਰਜੀਤ ਸਿੰਘ, ਅਮਿ੍ਤ ਕੌਰ, ਹੁਕਮ ਚੰਦ ਆਦਿ ਨੇ ਸਰਕਾਰ ਅਤੇ ਮਾਰਕਫੈੱਡ ਤੋਂ ਮੰਗ ਕੀਤੀ ਹੈ ਕਿ ਫ਼ੀਲਡ ਸਟਾਫ਼ ਖਿਲਾਫ ਬਣਾਈਆਂ ਗਲਤ ਚਾਰਜ ਸੀਟਾਂ ਨੂੰ ਰੱਦ ਕੀਤਾ ਜਾਵੇ, ਰੋਕੇ ਗਏ ਸੇਵਾ ਮੁਕਤੀ ਲਾਭ ਅਤੇ 1-1-2006 ਪੰਜਵੇਂ ਪੇ ਕਮਿਸ਼ਨ ਅਤੇ 1-1 2016 ਛੇਵੇਂ ਪੇ ਕਮਿਸ਼ਨ ਦੇ ਬਕਾਏ ਆਦਿ ਲਾਭ (ਗੈ੍ਰਚੁਟੀ, ਲੀਵ ਇਨਕੈਸਮੈਂਟ) ਰਿਲੀਜ਼ ਕੀਤੇ ਜਾਣ, ਗਲਤ ਚਾਰਜਸ਼ੀਟਾਂ ਬਣਾਉਣ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਮੰਗਾਂ ਪੂਰੀਆਂ ਕਰ ਕੇ ਰਾਹਤ ਪਹੁੰਚਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਬੋਹਾ ਦੇ ਵਾਰਡਾਂ 'ਚ ਰਾਖਵੇਂਕਰਨ ਤੋਂ ਲੋਕਾਂ 'ਚ ਭਾਰੀ ਰੋਸ <br/> ਅਗਲੀ ਖ਼ਬਰ ਹਾਈਵੇ 'ਤੇ ਫੈਲਿਆ ਗੰਦਾ ਪਾਣੀ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ <br/>
Ad Position 24